ਛੱਤ ਤੋਂ ਡਿੱਗ ਕੇ ਵਿਅਕਤੀ ਹਲਾਕ; ਦੋ ਖ਼ਿਲਾਫ਼ ਕੇਸ
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਨੇੜੇ ਸ਼ਮਸ਼ਾਨ ਘਾਟ ਢੰਡਾਰੀ ਖੁਰਦ ਕੋਲ ਸ਼ਰਾਬੀ ਹਾਲਤ ਵਿੱਚ ਇੱਕ ਵਿਅਕਤੀ ਦੀ ਛੱਤ ਤੋਂ ਡਿੱਗ ਕੇ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਗੁਗਲੀ, ਯੂਪੀ ਵਾਸੀ...
Advertisement
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਨੇੜੇ ਸ਼ਮਸ਼ਾਨ ਘਾਟ ਢੰਡਾਰੀ ਖੁਰਦ ਕੋਲ ਸ਼ਰਾਬੀ ਹਾਲਤ ਵਿੱਚ ਇੱਕ ਵਿਅਕਤੀ ਦੀ ਛੱਤ ਤੋਂ ਡਿੱਗ ਕੇ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਗੁਗਲੀ, ਯੂਪੀ ਵਾਸੀ ਮਹਿੰਦਰ (52) ਨੇ ਗਗਨ ਪ੍ਰਸ਼ਾਦ ਤੇ ਰੌਕੀ ਕੁਮਾਰ ਨਾਲ ਸ਼ਰਾਬ ਪੀਤੀ ਸੀ ਤੇ ਰਾਤ ਨੂੰ ਛੱਤ ’ਤੇ ਹੀ ਸੌਂ ਗਿਆ। ਰਾਤ ਨੂੰ ਪਖਾਨੇ ਜਾਣ ਲਈ ਜਦੋਂ ਉਹ ਉੱਠਿਆ ਤਾਂ ਛੱਤ ਤੋਂ ਘਰ ਦੇ ਪਿਛਲੇ ਪਾਸੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਮਗਰੋਂ ਗਗਨ ਪ੍ਰਸ਼ਾਦ ਅਤੇ ਰੌਕੀ ਕੁਮਾਰ ਉਸ ਨੂੰ ਸ਼ਮਸ਼ਾਨ ਘਾਟ ਕੋਲ ਛੱਡ ਕੇ ਭੱਜ ਗਏ ਤੇ ਖੂਨ ਜ਼ਿਆਦਾ ਵਗ ਜਾਣ ਕਾਰਨ ਮਹਿੰਦਰ ਦੀ ਮੌਤ ਹੋ ਗਈ। ਥਾਣੇਦਾਰ ਹਰਮੇਸ਼ ਲਾਲ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਗਗਨ ਪ੍ਰਸ਼ਾਦ ਵਾਸੀ ਪ੍ਰੇਮ ਨਗਰ ਢੰਡਾਰੀ ਖੁਰਦ ਅਤੇ ਰੌਕੀ ਕੁਮਾਰ ਵਾਸੀ ਸੀਐਸ ਕਲੋਨੀ ਪਿੰਡ ਝਾਬੇਵਾਲ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×