ਨੌਕਰਾਣੀ ’ਤੇ ਗਹਿਣੇ ਤੇ ਨਕਦੀ ਚੋਰੀ ਕਰਨ ਦਾ ਦੋਸ਼
ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਇੱਕ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਘਰੇਲੂ ਨੌਕਰਾਣੀ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕੀਤਾ ਹੈ ਜਿਸ ਉਪਰ ਮਾਲਕ ਦੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਭਾਈ ਰਣਧੀਰ ਸਿੰਘ...
Advertisement
ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਇੱਕ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਘਰੇਲੂ ਨੌਕਰਾਣੀ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕੀਤਾ ਹੈ ਜਿਸ ਉਪਰ ਮਾਲਕ ਦੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਭਾਈ ਰਣਧੀਰ ਸਿੰਘ ਨਗਰ ਵਾਸੀ ਡਿਪਟੀ ਸਿੰਘ ਨੇ ਦੱਸਿਆ ਹੈ ਕਿ ਉਸਦੇ ਘਰ ਵਿੱਚ ਪਾਇਲ ਨਾਮ ਦੀ ਲੜਕੀ ਕੰਮ ਕਰਦੀ ਹੈ। ਉਸਦੀ ਅਲਮਾਰੀ ਦੇ ਲਾਕਰ ਵਿੱਚੋਂ ਸੋਨੇ ਦੇ ਗਹਿਣੇ ਅਤੇ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਏ ਹਨ। ਉਸਨੂੰ ਯਕੀਨ ਹੈ ਕਿ ਇਹ ਚੋਰੀ ਪਾਇਲ, ਉਸ ਦੇ ਭਰਾ ਮੋਹਿਤ, ਰੋਹਿਤ ਅਤੇ ਸੀਮਾ ਨੇ ਹਮ-ਮਸ਼ਵਰਾ ਹੋ ਕੇ ਕੀਤੀ ਹੈ। ਥਾਣੇਦਾਰ ਉਮੇਸ਼ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਪਾਇਲ, ਮੋਹਿਤ, ਰੋਹਿਤ ਅਤੇ ਸੀਮਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×