ਗੀਤਕਾਰ ਸਿਵੀਆ ਦੀ ਪੁਸਤਕ ‘ਆਰ ਨਾ ਪਾਰ’ ਰਿਲੀਜ਼
ਇਥੇ ਕਲਾ ਸੰਗਮ ਨੀਲੋਂ ਪੁਲ ਦੀ ਮਾਸਿਕ ਇਕੱਤਰਤਾ ਅਨਿਲ ਫਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਸੇਵਾ ਪੰਥੀ ਸੰਤ ਕਿਰਪਾਲ ਸਿੰਘ ਹਾਇਰ ਸੈਕੰਡਰੀ ਸਕੂਲ ਨੀਲੋਂ ਪੁਲ ਵਿੱਚ ਹੋਈ। ਇਸ ਵਿੱਚ ਤੇਲੂ ਰਾਮ ਕੁਹਾੜਾ, ਸਰਦਾਰ ਪੰਛੀ, ਸੁਰਿੰਦਰ ਰਾਮਪੁਰੀ, ਗੁਰਸੇਵਕ ਸਿੰਘ ਸਿੰਘ ਢਿੱਲੋਂ, ਕਮਲਜੀਤ...
ਇਥੇ ਕਲਾ ਸੰਗਮ ਨੀਲੋਂ ਪੁਲ ਦੀ ਮਾਸਿਕ ਇਕੱਤਰਤਾ ਅਨਿਲ ਫਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਸੇਵਾ ਪੰਥੀ ਸੰਤ ਕਿਰਪਾਲ ਸਿੰਘ ਹਾਇਰ ਸੈਕੰਡਰੀ ਸਕੂਲ ਨੀਲੋਂ ਪੁਲ ਵਿੱਚ ਹੋਈ। ਇਸ ਵਿੱਚ ਤੇਲੂ ਰਾਮ ਕੁਹਾੜਾ, ਸਰਦਾਰ ਪੰਛੀ, ਸੁਰਿੰਦਰ ਰਾਮਪੁਰੀ, ਗੁਰਸੇਵਕ ਸਿੰਘ ਸਿੰਘ ਢਿੱਲੋਂ, ਕਮਲਜੀਤ ਨੀਲੋਂ, ਬਲਵੰਤ ਮਾਂਗਟ, ਗੁਰਨਾਮ ਸਿੰਘ ਬਿਜਲੀ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਕਰਨੈਲ ਸਿਵੀਆ, ਸੁੱਖ ਚਮਕੀਲਾ, ਦਲਬੀਰ ਕਲੇਰ, ਇਕਬਾਲ ਸਿੰਘ ਨੀਲੋਂ, ਬਲਬੀਰ ਸਿੰਘ ਬੱਬੀ, ਮਲਕੀਤ ਮਾਲੜਾ, ਸ਼ੇਰ ਰਾਣਵਾਂ, ਮੇਜਰ ਸਿੰਘ ਰੱਖੀ, ਜ਼ੋਰਾਵਰ ਸਿੰਘ ਪੰਛੀ, ਸਾਧੂ ਸਿੰਘ ਦਿਲਸ਼ਾਦ, ਬਲਬੀਰ ਸਿੰਘ ਮਾਨ, ਜੱਗਾ ਜਮਾਲ ਪੁਰੀ, ਅਵਤਾਰ ਉਟਾਲਾਂ, ਲਖਬੀਰ ਸਿੰਘ ਲੱਭਾ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਇਨ੍ਹਾਂ ਰਚਨਾਵਾਂ ਉਪਰ ਉਸਾਰੂ ਵਿਚਾਰ ਚਰਚਾ ਹੋਈ। ਮੀਟਿੰਗ ਦੇ ਦੂਜੇ ਸੈਸ਼ਨ ਵਿੱਚ ਪੰਜਾਬੀ ਦੇ ਗੀਤਕਾਰ ਤੇ ਗਾਇਕ ਕਰਨੈਲ ਸਿਵੀਆ ਦਾ ਪਲੇਠਾ ਕਾਵਿ ਸੰਗ੍ਰਹਿ ‘ਆਰ ਨਾ ਪਾਰ’ ਰਿਲੀਜ਼ ਕੀਤਾ ਗਿਆ। ਇਸ ਕਾਵਿ ਸੰਗ੍ਰਹਿ ਉਪਰ ਵਿਸ਼ੇਸ਼ ਤੌਰ ’ਤੇ ਚਰਚਾ ਹੋਈ, ਜਿਸ ਵਿੱਚ ਜਸਵੰਤ ਸੰਦੀਲਾ, ਸਰਦਾਰ ਪੰਛੀ, ਤੇਲੂ ਰਾਮ ਕੁਹਾੜਾ, ਸੁਰਿੰਦਰ ਰਾਮਪੁਰੀ, ਅਨਿਲ ਫ਼ਤਹਿਗੜ੍ਹ ਜੱਟਾਂ, ਬੁੱਧ ਸਿੰਘ ਨੀਲੋਂ ਤੇ ਬਲਬੀਰ ਸਿੰਘ ਮਾਨ ਨੇ ਹਿੱਸਾ ਲਿਆ। ਇਸ ਮੌਕੇ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਖਤਮ ਕਰਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਦੂਜੇ ਮਤੇ ਰਾਹੀਂ ਤਲਾਸ਼ੀ ਦੇ ਬਹਾਨੇ ਅਖ਼ਬਾਰਾਂ ਦੀਆਂ ਗੱਡੀਆਂ ਨੂੰ ਰੋਕਿਆ ਗਿਆ। ਉਸ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਮੰਨਦੇ ਹੋਏ, ਇਸ ਦੀ ਨਿੰਦਾ ਕੀਤੀ ਗਈ। ਸਭਾ ਦੀ ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਬੁੱਧ ਸਿੰਘ ਨੀਲੋਂ ਨੇ ਬਾਖੂਬੀ ਨਿਭਾਈ। ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ ਨੇ ਮੀਟਿੰਗ ਵਿੱਚ ਹਾਜ਼ਰ ਗੀਤਕਾਰਾਂ, ਸ਼ਾਇਰਾਂ ਤੇ ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ ਮਾਨ ਤੇ ਇੰਚਾਰਜ ਗੁਰਚਰਨ ਸਿੰਘ ਮਾਂਗਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

