ਲੁਧਿਆਣਾ ਦੇ ਸਕੂਲ ਆਫ਼ ਐਮੀਨੈਂਸ ਨੂੰ ਮਿਲੇ ਆਧੁਨਿਕ ਉਪਕਰਨ
ਸਕੂਲ ਆਫ਼ ਐਮੀਨੈਂਸ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, (ਮਿਲਰਗੰਜ) ਢੋਲੇਵਾਲ ਨੂੰ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜ਼ਰੂਰੀ ਉਪਕਰਨ ਸੌਂਪੇ। ਇਨ੍ਹਾਂ ਵਿੱਚ ਸਕਰੀਨਾਂ ਵਾਲੇ ਦੋ ਪ੍ਰਾਜੈਕਟਰ, ਆਰ ਓ ਵਾਲਾ ਵਾਟਰ ਕੂਲਰ ਅਤੇ ਛੱਤ ਵਾਲੇ ਪੱਖੇ ਸ਼ਾਮਲ ਸਨ। ਹਿਮਾਂਸ਼ੂ ਜੈਨ ਨੇ...
Advertisement
ਸਕੂਲ ਆਫ਼ ਐਮੀਨੈਂਸ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, (ਮਿਲਰਗੰਜ) ਢੋਲੇਵਾਲ ਨੂੰ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜ਼ਰੂਰੀ ਉਪਕਰਨ ਸੌਂਪੇ। ਇਨ੍ਹਾਂ ਵਿੱਚ ਸਕਰੀਨਾਂ ਵਾਲੇ ਦੋ ਪ੍ਰਾਜੈਕਟਰ, ਆਰ ਓ ਵਾਲਾ ਵਾਟਰ ਕੂਲਰ ਅਤੇ ਛੱਤ ਵਾਲੇ ਪੱਖੇ ਸ਼ਾਮਲ ਸਨ।
ਹਿਮਾਂਸ਼ੂ ਜੈਨ ਨੇ ਕਿਹਾ ਕਿ ਇਹ ਵਿਦਿਅਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਵਿਕਾਸ ਵਿੱਚ ਸਹਾਇਤਾ ਲਈ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ। ਡਿਪਟੀ ਕਮਿਸ਼ਨਰ ਨੇ ਸਕੂਲਾਂ ਨੂੰ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੇ ਸਰੋਤਾਂ ਨਾਲ ਲੈਸ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ) ਡਾ. ਪ੍ਰਗਤੀ ਰਾਣੀ, ਆਈ ਡੀ ਬੀ ਆਈ ਦੇ ਖੇਤਰੀ ਮੁਖੀ ਸੁਨੀਲ ਮੁੰਜਾਲ, ਨਿਤਿਨ ਤੋਮਰ, ਅਮਨਪ੍ਰੀਤ ਕੌਰ ਅਤੇ ਨੈਨਸੀ ਅਗਰਵਾਲ ਅਤੇ ਹੋਰ ਮੌਜੂਦ ਸਨ।
Advertisement
Advertisement
Advertisement
×