ਲੁਧਿਆਣਾ ਦਾ ਸਾਰਸ ਮੇਲਾ 4 ਤੋਂ
ਲੁਧਿਆਣਾ ਦੇ ਪੀਏਯੂ ਮੈਦਾਨ ਵਿੱਚ 4 ਤੋਂ 13 ਅਕਤੂਬਰ ਤੱਕ ਲੱਗਣ ਵਾਲੇ ਸਾਰਸ ਮੇਲਾ-2025 ਸਬੰਧੀ ਡਿਪਟੀ ਕਮਿਸ਼ਨਰ ਨੇ ਅੱਜ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦੱਸਿਆ ਕਿ ਮੇਲੇ ਦੌਰਾਨ ਪੇਂਟਿੰਗ ਤੋਂ ਲੈ ਕੇ ਫੋਟੋਗ੍ਰਾਫੀ ਤੱਕ ਅਨੇਕਾਂ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ। ...
ਲੁਧਿਆਣਾ ਦੇ ਪੀਏਯੂ ਮੈਦਾਨ ਵਿੱਚ 4 ਤੋਂ 13 ਅਕਤੂਬਰ ਤੱਕ ਲੱਗਣ ਵਾਲੇ ਸਾਰਸ ਮੇਲਾ-2025 ਸਬੰਧੀ ਡਿਪਟੀ ਕਮਿਸ਼ਨਰ ਨੇ ਅੱਜ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦੱਸਿਆ ਕਿ ਮੇਲੇ ਦੌਰਾਨ ਪੇਂਟਿੰਗ ਤੋਂ ਲੈ ਕੇ ਫੋਟੋਗ੍ਰਾਫੀ ਤੱਕ ਅਨੇਕਾਂ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ 10 ਦਿਨ ਚੱਲਣ ਵਾਲੇ ਇਸ ਮੇਲੇ ਦੇ ਹਰ ਦਿਨ ਕੋਈ ਨਾ ਕੋਈ ਮੁਕਾਬਲਾ ਕਰਵਾਇਆ ਜਾਵੇਗਾ। ਮੇਲੇ ਦੇ ਆਖਰੀ ਦਿਨ ਵਿਸ਼ੇਸ਼ ਫੋਟੋਗ੍ਰਾਫੀ ਸਮਾਗਮ ਹੋਵੇਗਾ। ਮੁਕਾਬਲਿਆਂ ਵਿੱਚ ਪੇਂਟਿੰਗ, ਮਿੱਟੀ ਦੇ ਭਾਂਡੇ, ਦਸਤਾਰ ਬੰਨ੍ਹਣਾ, ਮਹਿੰਦੀ, ਫੇਸ ਪੇਂਟਿੰਗ, ਬੋਤਲ ਪੇਂਟਿੰਗ, ਫੁਲਕਾਰੀ, ਰੰਗੋਲੀ ਅਤੇ ਫੋਟੋਗ੍ਰਾਫੀ ਆਦਿ ਸ਼ਾਮਲ ਹਨ। ਮੁਕਾਬਲਿਆਂ ਦੀਆਂ ਤਰੀਕਾਂ ਦਾ ਐਲਾਨ ਇਸ ਹਫ਼ਤੇ ਦੇ ਅਖੀਰ ਵਿੱਚ ਕੀਤਾ ਜਾਵੇਗਾ। ਭਾਗੀਦਾਰਾਂ ਲਈ ਕੋਈ ਉਮਰ ਸੀਮਾ ਨਹੀਂ ਹੋਵੇਗੀ। ਸ੍ਰੀ ਜੈਨ ਨੇ ਕਿਹਾ ਕਿ ਹਰੇਕ ਮੁਕਾਬਲੇ ਲਈ ਜੇਤੂਆਂ ਦੀ ਚੋਣ ਮਾਹਿਰਾਂ ਦੇ ਇੱਕ ਪੈਨਲ ਵੱਲੋਂ ਕੀਤੀ ਜਾਵੇਗੀ। ਜੇਤੂਆਂ ਨੂੰ ਆਕਰਸ਼ਕ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਇਨ੍ਹਾਂ ਦਿਲਚਸਪ ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਖੁੱਲ੍ਹਾ ਸੱਦਾ ਦਿੱਤਾ।