ਲੁਧਿਆਣਾ ਜਗਰਾਉਂ ਪੁਲ ਹੋਵੇਗਾ ਚੌੜਾ
ਸਨਅਤੀ ਸ਼ਹਿਰ ਦੇ ਟਰੈਫਿਕ ਦਾ ਦਿੱਲ ਮੰਨੇ ਜਾਣ ਵਾਲੇ ਜਗਰਾਉਂ ਪੁਲ ਨੂੰ ਜਲਦ ਹੀ ਚੌੜਾ ਕੀਤਾ ਜਾਵੇਗਾ। ਇਸ ਸਬੰਧੀ ਅੱਜ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਸ਼ਨਿੱਚਰਵਾਰ...
Advertisement
ਸਨਅਤੀ ਸ਼ਹਿਰ ਦੇ ਟਰੈਫਿਕ ਦਾ ਦਿੱਲ ਮੰਨੇ ਜਾਣ ਵਾਲੇ ਜਗਰਾਉਂ ਪੁਲ ਨੂੰ ਜਲਦ ਹੀ ਚੌੜਾ ਕੀਤਾ ਜਾਵੇਗਾ। ਇਸ ਸਬੰਧੀ ਅੱਜ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਸ਼ਨਿੱਚਰਵਾਰ ਨੂੰ ਪੁਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਅਧਿਕਾਰੀਆਂ ਨੇ ਪੁਲ ਦੀ ਰਿਟੇਨਿੰਗ ਵਾਲ ਦੇ ਆਲੇ-ਦੁਆਲੇ ਝਾੜੀਆਂ/ਦਰੱਖਤਾਂ ਦੇ ਜੰਗਲੀ ਵਾਧੇ ’ਤੇ ਚਿੰਤਾ ਪ੍ਰਗਟ ਕੀਤੀ। ਇਹ ਵੀ ਦੇਖਿਆ ਗਿਆ ਕਿ ਚੂਹੇ ਪੁਲ ਦੀਆਂ ਕੰਧਾਂ ਵਿੱਚ ਛੇਕ ਕਰਕੇ ਨੁਕਸਾਨ ਪਹੁੰਚਾ ਰਹੇ ਹਨ। ਇਸ ਤੋਂ ਬਾਅਦ, ਸਬੰਧਤ ਅਧਿਕਾਰੀਆਂ ਨੂੰ ਝਾੜੀਆਂ/ਦਰੱਖਤਾਂ ਦੇ ਜੰਗਲੀ ਵਾਧੇ ਨੂੰ ਸਾਫ਼ ਕਰਨ ਅਤੇ ਪੁਲ ਦੇ ਆਲੇ-ਦੁਆਲੇ ਆਰਸੀਸੀ ਰਿਟੇਨਿੰਗ ਵਾਲਾਂ ਦੀ ਉਸਾਰੀ ਲਈ ਪ੍ਰਾਜੈਕਟ ਸ਼ੁਰੂ ਕਰਨ ਲਈ ਕਿਹਾ ਗਿਆ।
Advertisement
Advertisement
×