DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ ਸਿਹਤ ਵਿਭਾਗ ਨੇ 67 ਕਿੱਲੋ ਪਨੀਰ ਕੀਤਾ ਨਸ਼ਕ

ਵੱਖ ਵੱਖ ਦੁਕਾਨਾਂ ਤੋਂ 26 ਸੈਂਪਲ ਭਰੇ
  • fb
  • twitter
  • whatsapp
  • whatsapp
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 27 ਜੂਨ

Advertisement

ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਫੂਡ ਟੀਮ ਲੁਧਿਆਣਾ ਵੱਲੋਂ ਸ਼ਹਿਰ ਵਿੱਚ ਭੋਜਨ ਸੁਰੱਖਿਆ ਮਿਆਰਾਂ ਦੀ ਜਾਂਚ ਲਈ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਡੇਅਰੀਆਂ, ਕਰਿਆਨਾ ਅਤੇ ਮਿਠਾਈਆਂ ਦੀਆਂ ਦੁਕਾਨਾਂ, ਢਾਬਿਆਂ ਅਤੇ ਫਾਸਟ ਫੂਡ ਆਉਟਲੈੱਟਸ ਤੋਂ 26 ਵੱਖ-ਵੱਖ ਕਿਸਮਾਂ ਦੇ ਭੋਜਨ ਸੈਂਪਲ ਇਕੱਠੇ ਕੀਤੇ ਗਏ।

ਮੰਡੀ ਅਫਸਰ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਦੀ ਸਾਂਝੀ ਕਾਰਵਾਈ ਹੇਠ ਸਬਜ਼ੀ ਮੰਡੀ ਲੁਧਿਆਣਾ ਤੋਂ ਗੁਣਵੱਤਾ ਸਬੰਧੀ ਸ਼ੱਕ ਦੇ ਆਧਾਰ ’ਤੇ 67 ਕਿੱਲੋ ਪਨੀਰ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ ਪਨੀਰ ਦੇ ਦੋ ਹੋਰ ਸੈਂਪਲ ਲੈਬ ਵਿੱਚ ਜਾਂਚ ਲਈ ਭੇਜੇ ਗਏ।

ਜ਼ਿਲ੍ਹਾ ਸਿਹਤ ਅਫਸਰ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਲੋਕਾਂ ਸਿਹਤ ਦਾ ਖਿਲਾਫ ਰੱਖਣਾ ਸਾਡੀ ਮੁੱਖ ਤਰਜੀਹ ਹੈ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਸਾਰੇ ਭੋਜਨ ਕਾਰੋਬਾਰੀ ਭੋਜਨ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਦੱਸਿਆ ਕਿ ਖਰਾਬ ਪਨੀਰ ਦਾ ਨਸ਼ਟ ਕਰਨਾ ਅਤੇ ਸੈਂਪਲਾਂ ਦੀ ਜਾਂਚ ਲਈ ਭੇਜਣਾ ਸਾਡੀ ਭੋਜਨ ਮਿਲਾਵਟ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਨੂੰ ਐੱਫਐੱਸਐੱਸਏਆਈ ਦੇ ਨਿਯਮਾਂ ਦੀ ਪੂਰੀ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ, ਅਜਿਹਾ ਨਾਂ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਗੱਲ ਆਖੀ ਹੈ। ਦੂਜੇ ਪਾਸੇ ਮੰਡੀ ਅਫਸਰ ਵੱਲੋਂ ਸਬਜ਼ੀ ਮੰਡੀ ’ਚ ਪਨੀਰ ਦੀ ਵਿਕਰੀ ਤੁਰੰਤ ਰੋਕਣ ਦੇ ਹੁਕਮ ਜਾਰੀ ਕੀਤੇ ਗਏ। ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਸਾਫ਼-ਸਫ਼ਾਈ, ਲੇਬਲਿੰਗ ਅਤੇ ਸਟੋਰੇਜ ਨਿਯਮਾਂ ਦੀ ਪੂਰੀ ਪਾਲਣਾ ਕਰੋ, ਨਹੀਂ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਫੂਡ ਟੀਮ ਨੇ ਲੁਧਿਆਣਾ ਵਿੱਚ ਸਬਜ਼ੀ ਮੰਡੀ, ਚੰਡੀਗੜ੍ਹ ਰੋਡ, ਸਮਰਾਲਾ ਚੌਕ, ਸ਼ਿੰਗਾਰ ਸਿਨੇਮਾ ਰੋਡ ਅਤੇ ਕੁਮਕਲਾਂ, ਮਾਛੀਵਾੜਾ ਤੋਂ -ਪਨੀਰ, ਦੁੱਧ, ਦਾਲਾਂ, ਫੋਰਟੀਫਾਈਡ ਖਾਣ ਯੋਗ ਤੇਲ, ਵਰਤੇ ਹੋਏ ਤੇਲ, ਆਇਸਕਰੀਮ ਅਤੇ ਸ਼ਰਬਤ ਵਰਗੇ ਭੋਜਨ ਪਦਾਰਥਾਂ ਦੇ ਸੈਂਪਲ ਇਕੱਠੇ ਕੀਤੇ ਗਏ। ਸਾਰੇ ਨਮੂਨਿਆਂ ਨੂੰ ਲਾਇਸੈਂਸ ਪ੍ਰਾਪਤ ਲੈਬ ਵਿੱਚ ਵਿਸ਼ਲੇਸ਼ਣ ਲਈ ਭੇਜ ਦਿੱਤਾ ਗਿਆ ਹੈ।

Advertisement
×