ਲੱਕੀ ਸਪੋਰਟਸ ਅਕੈਡਮੀ ਨੂੰ ਮੁੱਕੇਬਾਜ਼ੀ ’ਚ 14 ਤਗ਼ਮੇ
ਲੱਕੀ ਸਪੋਰਟਸ ਅਕੈਡਮੀ ਕੁੱਪ ਕਲਾਂ ਦੇ ਖਿਡਾਰੀਆਂ ਵੱਲੋਂ ਜ਼ਿਲ੍ਹਾ ਪੱਧਰੀ ਮੁੱਕੇਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8 ਸੋਨ ਤਗਮਿਆਂ ਸਮੇਤ 14 ਤਗ਼ਮੇ ਹਾਸਲ ਕੀਤੇ। ਲਖਵੀਰ ਸਿੰਘ ਲੱਕੀ ਸਰੌਦ ਦੇ ਉੱਦਮ ਸਦਕਾ ਇੱਥੇ ਬਾਕਸਿੰਗ ਖਿਡਾਰੀਆਂ ਨੂੰ ਮੁਫ਼ਤ ਵਿੱਚ ਕੋਚ ਗੁਰਪ੍ਰੀਤ ਸਿੰਘ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਾਣਕਾਰੀ ਦਿੰਦੇ ਅਕੈਡਮੀ ਦੇ ਐੱਮ.ਡੀ. ਲਖਵੀਰ ਸਿੰਘ ਲੱਕੀ ਨੇ ਦੱਸਿਆ ਕਿ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮੁਕਾਬਲੇ ਕਰਵਾਏ ਗਏ ਸਨ।
ਮੁਕਾਬਲੇ ’ਚ ਸਪੋਰਟਸ ਬਾਕਸਿੰਗ ਅਕੈਡਮੀ ਕੁੱਪ ਕਲਾਂ ਦੇ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲਿਆਂ ਦੌਰਾਨ ਗੁਰਮਨਦੀਪ ਸਿੰਘ, ਕਰਨਵੀਰ ਸਿੰਘ ਅਤੇ ਤਨਵੀਰ ਸਿੰਘ ਨੇ ਅੰਡਰ-14 ਉਮਰ ਵਰਗ 'ਚ ਸੋਨ ਤਮਗਾ ਹਾਸਲ ਕੀਤਾ, ਪਾਰਥ ਸ਼ਰਮਾ, ਜਸ਼ਨਪ੍ਰੀਤ ਸਿੰਘ, ਅਰਮਾਨ ਸਿੰਘ ਨੇ ਅੰਡਰ-17 ਉਮਰ ਵਰਗ 'ਚ ਸੋਨ ਤਮਗਾ ਹਾਸਲ ਕੀਤਾ। ਅਵਨੀਤ ਕੌਰ ਚਹਿਲ ਨੇ ਅੰਡਰ-17 ਉਮਰ ਵਰਗ 'ਚ ਸੋਨ ਤਮਗਾ ਹਾਸਲ ਕੀਤਾ, ਜਸਕੀਰਤ ਸਿੰਘ ਔਲਖ ਨੇ ਅੰਡਰ-19 ਉਮਰ ਵਰਗ ’ਚ ਸੋਨ ਤਮਗਾ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਅਕੈਡਮੀ ਦੇ 6 ਹੋਰ ਖਿਡਾਰੀਆਂ ਵਲੋਂ ਸਿਲਵਰ ਤੇ ਬਰਾਊਂਜ਼ ਮੈਡਲ ਜਿੱਤੇ ਗਏ ਹਨ।