ਨੇੜਲੇ ਪਿੰਡ ਹਰਿਓ ਕਲਾਂ ਵਿੱਚ ਬਾਬਾ ਸਿੱਧਾਂ ਦੇ ਅਸਥਾਨ ’ਤੇ ਗ੍ਰਾਮ ਪੰਚਾਇਤ, ਬਾਬਾ ਸਿੱਧ ਕਮੇਟੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਸਨੀ ਮਾਂਗਟ, ਜੱਸਾ ਢਿੱਲੋਂ, ਕਮਲ ਢਿੱਲੋਂ, ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿਚ ਪਹਿਲੀ ਝੰਡੀ ਦੀ ਕੁਸ਼ਤੀ ਲੱਕੀ ਕੁਹਾਲੀ ਅਤੇ ਸੁਖਚੈਨ ਹਰਿਆਣਾ ਵਿਚਕਾਰ ਹੋਈ, ਜੋ ਪਹਿਲਾਂ ਬਰਾਬਰ ਰਹੀ ਅੰਤ ਵਿੱਚ ਪ੍ਰਬੰਧਕਾਂ ਨੇ ਕੁਸ਼ਤੀ 3 ਮਿੰਟ ਪੁਆਇੰਟਾਂ ਦੇ ਆਧਾਰ ’ਤੇ ਕਰਵਾਉਣ ਦਾ ਫੈਸਲਾ ਕੀਤਾ ਜਿਸ ਵਿਚ ਲੱਕੀ ਕੁਹਾਲੀ ਨੇ ਪਹਿਲਾਂ ਪੁਆਇੰਟ ਬਣਾ ਕੇ ਝੰਡੀ ਦੀ ਕੁਸ਼ਤੀ ਜਿੱਤੀ।
ਦੂਜੀ ਝੰਡੀ ਦੀ ਕੁਸ਼ਤੀ ਜੋਤ ਮਲਕਪੁਰ ਅਤੇ ਅੱਬੂ ਕੁਹਾਲੀ ਦਰਮਿਆਨ ਬਰਾਬਰ ਰਹੀ। ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿਚ ਅਮਨ ਮਲਕਪੁਰ ਨੇ ਜੋਤ ਹਲਵਾਰੇ ਨੂੰ, ਪਵਿੱਤਰ ਮਲਕਪੁਰ ਨੇ ਹਰਜੋਤ ਨੂੰ, ਜੁਗਰਾਜ ਮਲਕਪੁਰ ਨੇ ਸਨੀ ਦੋਰਾਹਾ ਨੂੰ ਕ੍ਰਮਵਾਰ ਅੰਕਾਂ ਦੇ ਅਧਾਰ ’ਤੇ ਹਰਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਬਾਬਾ ਬਲਵਿੰਦਰ ਦਾਸ ਡੇਰਾ ਮੁੱਲ੍ਹਾਂਪੁਰ ਵਾਲੇ, ਜੱਥੇ.ਦਵਿੰਦਰ ਸਿੰਘ, ਮਨਸਾ ਸਿੰਘ ਅਤੇ ਬਾਬਾ ਕੇਸਰ ਸਿੰਘ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਨਸ਼ੇ ਤਿਆਗ ਕੇ ਖੇਡਾਂ ਵਿਚ ਹਿੱਸਾ ਲੈਣ ਅਤੇ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰਨ। ਦੰਗਲ ਦੌਰਾਨ ਜੋੜੇ ਬਣਾਉਣ ਦੀ ਸੇਵਾ ਮਲਕੀਤ ਪਹਿਲਵਾਨ ਭੜੀ ਅਤੇ ਜੀਤ ਪਹਿਲਵਾਨ ਕੁੱਲੇਵਾਲ ਵੱਲੋਂ ਜਦੋਂ ਕਿ ਕਮੈਂਟਰੀ ਦੀ ਭੂਮਿਕਾ ਕਰਮਦੀਨ ਨੇ ਬਾਖੂਬੀ ਨਿਭਾਈ। ਇਸ ਮੌਕੇ ਬਹਾਦਰ ਸਿੰਘ, ਬਲਵੀਰ ਸਿੰਘ, ਜੀਵਨ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਜਸਵੀਰ ਲੋਟੇ, ਕਮਲ ਸਿੰਘ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ, ਹਨੀ ਮਾਂਗਟ, ਮੋਹਨ ਸਿੰਘ, ਈਸ਼ਵਰਪ੍ਰੀਤ ਸਿੰਘ, ਗੁਰਸ਼ਬਦ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਜਸਕੀਰਤ ਸਿੰਘ, ਗੁਰਸੇਵਕ ਸਿੰਘ, ਅਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।