ਗੁਆਚੀ ਬੱਚੀ ਮਾਂ ਕੋਲੋਂ ਮਿਲੀ
ਇੱਥੋਂ ਦੇ ਮੁਹੱਲਾ ਮੁਕੰਦਪੁਰੀ ’ਚ ਸ਼ਨਿਚਰਵਾਰ ਬਾਅਦ ਦੁਪਾਹਿਰ ਤਿੰਨ ਸਾਲਾ ਬੱਚੀ ਦੇ ਅਗਵਾ ਹੋਣ ਦੀ ਖ਼ਬਰ ਮਿਲੀ ਸੀ, ਜਿਸ ਮਗਰੋਂ ਸਾਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਬੱਚੀ ਦੇ ਪਿਤਾ ਰਮਨਦੀਪ ਨੇ ਪੁਲੀਸ ਕੋਲ ਬੱਚੀ ਦੇ ਅਗਵਾ ਹੋਣ ਦੀ ਸ਼ਿਕਾਇਤ ਦਿੱਤੀ...
Advertisement
ਇੱਥੋਂ ਦੇ ਮੁਹੱਲਾ ਮੁਕੰਦਪੁਰੀ ’ਚ ਸ਼ਨਿਚਰਵਾਰ ਬਾਅਦ ਦੁਪਾਹਿਰ ਤਿੰਨ ਸਾਲਾ ਬੱਚੀ ਦੇ ਅਗਵਾ ਹੋਣ ਦੀ ਖ਼ਬਰ ਮਿਲੀ ਸੀ, ਜਿਸ ਮਗਰੋਂ ਸਾਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਬੱਚੀ ਦੇ ਪਿਤਾ ਰਮਨਦੀਪ ਨੇ ਪੁਲੀਸ ਕੋਲ ਬੱਚੀ ਦੇ ਅਗਵਾ ਹੋਣ ਦੀ ਸ਼ਿਕਾਇਤ ਦਿੱਤੀ ਸੀ। ਥਾਣਾ ਸ਼ਹਿਰੀ ਦੀ ਪੁਲੀਸ ਤੇ ਡਿਵੀਜ਼ਨ ਡੀਐੱਸਪੀ ਜਸਯਜੋਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭੀ ਤੇ ਸ਼ਾਮ ਤੱਕ ਬੱਚੀ ਦੀ ਮਾਂ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਬੱਚੀ ਨੂੰ ਉਸ ਦੀ ਮਾਂ ਲੈ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਵੱਖ ਰਹਿ ਰਹੇ ਹਨ ਤੇ ਬੀਤੇ ਕੱਲ੍ਹ ਬੱਚੀ ਆਪਣੇ ਦਾਦੇ ਨਾਲ ਦੁਕਾਨ ’ਤੇ ਗਈ ਸੀ, ਜਿਥੇ ਬੱਚੀ ਆਪਣੀ ਮਾਂ ਨੂੰ ਵੇਖ ਕੇ ਰੋਣ ਲੱਗ ਪਈ ਤੇ ਮਾਂ ਬੱਚੀ ਨੂੰ ਆਪਣੇ ਨਾਲ ਲੈ ਗਈ। ਡੀਐੱਸਪੀ ਨੇ ਇਹ ਮਾਮਲਾ ਚਾਈਲਡ ਵੈੱਲਫੇਅਰ ਕਮਿਸ਼ਨ ਨੂੰ ਭੇਜ ਦਿੱਤਾ ਹੈ।
Advertisement
Advertisement
×