ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਸਾਹਿਤਕ ਸਮਾਗਮ

ਸਨਮਾਨਿਤ ਕਰਕੇ ਹੋਣਹਾਰ ਬੱਚਿਆਂ ਨੂੰ ਹੱਲਾਸ਼ੇਰੀ ਦਿੱੱਤੀ
Advertisement

ਨਿੱਜੀ ਪੱਤਰ ਪ੍ਰੇਰਕ

ਖੰਨਾ, 17 ਜੂਨ

Advertisement

ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਨੇੜਲੇ ਪਿੰਡ ਭਾਂਦਲਾ ਵਿੱਚ ਅਵਤਾਰ ਸਿੰਘ ਦੀ ਉਟਾਲਾਂ ਅਤੇ ਕਿਰਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਮੀਤ ਪ੍ਰਧਾਨ ਰਾਜਵਿੰਦਰ, ਕਹਾਣੀਕਾਰ ਸੁਰਿੰਦਰ ਰਾਮਪੁਰੀ, ਉਰਦੂ ਦੇ ਸ਼ਾਇਰ ਸਰਦਾਰ ਪੰਛੀ, ਲੋਕ ਗਾਇਕ ਹਥਿਆਰ ਮਾਹੀ, ਸੁਖਵਿੰਦਰ ਸਿੰਘ, ਐਡਵੋਕੇਟ ਜਗਦੀਸ਼ ਸਿੰਘ ਰਾਣਾ ਅਤੇ ਬਹਾਦਰ ਸਿੰਘ ਸ਼ਾਮਲ ਹੋਏ।

ਰਚਨਾਵਾਂ ਦੇ ਦੌਰ ਵਿੱਚ ਕਿਰਨਦੀਪ ਸਿੰਘ ਕੁਲਾਰ ਨੇ ਗਜ਼ਲ, ਗੁਰਪ੍ਰੀਤ ਸਿੰਘ ਗੁਰੀ ਨੇ ਗੀਤ, ਅਵਤਾਰ ਸਿੰਘ ਉਟਾਲਾ ਨੇ ਕਵਿਤਾ ਚੱਕੀ ਦੀ ਪੁੜ, ਹਰਬੰਸ ਸਿੰਘ ਸ਼ਾਨ , ਸੁਖਵਿੰਦਰ ਸਿੰਘ ਬਿੱਟੂ ਖੰਨੇ ਵਾਲਾ, ਗਿੱਲ ਉਟਾਲਾਂ, ਮਨਜੀਤ ਸਿੰਘ, ਏਕਮਜੋਤ ਕੌਰ, ਨਰਿੰਦਰ ਮਣਕੂ, ਨਰੇਸ਼ ਨਿਮਾਣਾ, ਕਰਨਵੀਰ ਸਿੰਘ, ਸਤਿੰਦਰ ਕੌਰ, ਇੰਦਰ ਬੱਲ, ਡਾ.ਰਜਿੰਦਰਜ ਸਿੰਘ, ਕਰਨੈਲ ਸਿੰਘ, ਰਾਜ ਸਿੰਘ, ਹਰਚਰਨ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ ਮਹਿਮੀ, ਐਡਵੋਕੇਟ ਗੁਰਪ੍ਰੀਤ ਸਿੰਘ ਧਾਲੀਵਾਲ, ਉਪਕਾਰ ਸਿੰਘ, ਸੰਤ ਸਿੰਘ ਸੋਹਲ, ਧਿਆਨ ਸਿੰਘ, ਅਬਦੁਲ ਖਾਨ, ਪਰਮਜੀਤ ਸਿੰਘ ਨੇ ਆਪਣੀਆਂ ਰਚਨਾਵਾਂ ਸੁਣਾਈਆਂ।

ਪੜ੍ਹੀਆਂ ਸੁਣੀਆਂ ਰਚਨਾਵਾਂ ’ਤੇ ਹੋਈ ਬਹਿਸ ਵਿਚ ਵੱਖ ਵੱਖ ਸਾਹਿਤਕਾਰਾਂ ਨੇ ਉਸਾਰੂ ਟਿੱਪਣੀਆਂ ਕੀਤੀਆਂ। ਸਮਾਗਮ ਦੌਰਾਨ ਗੀਤਕਾਰ ਹਰਜਾਗ ਟਿਵਾਣਾ ਜਿਨ੍ਹਾਂ ਦੇ ਗੀਤ ਦੀਦਾਰ ਸੰਧੂ, ਅਵਤਾਰ ਫੱਕਰ, ਮਨਜੀਤ ਰਾਹੀਂ ਆਦਿ ਵੱਲੋਂ ਗਾਏ ਗਏ, ਨੂੰ ਸਾਹਿਤ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨੌਜਵਾਨਾਂ ਦੇ ਚਹੇਤੇ ਗੀਤਕਾਰ ਪਾਲੀ ਗਿੱਦੜਬਾਹਾ ਜਿਨ੍ਹਾਂ ਦੇ ਗੀਤ ਹਨੀ ਸਿੰਘ, ਰੌਸ਼ਨ ਪ੍ਰਿੰਸ, ਸਲੀਮ, ਜੱਸੀ ਗਿੱਲ, ਅਸ਼ੋਕ ਮਸਤੀ ਵੱਲੋਂ ਗਾਏ, ਨੂੰ ਵੀ ਸਨਮਾਨਿਆ ਗਿਆ। ਇਸ ਮੌਕੇ ਹਰਜਾਗ ਟਿਵਾਣਾ ਨੇ ਆਪਣੇ ਜੀਵਨ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਸਭ ਨਾਲ ਸਾਂਝੀਆਂ ਕੀਤੀਆਂ। ਅੰਤ ਵਿਚ ਲੋਕ ਗਾਇਕ ਹੁਸ਼ਿਆਰ ਮਾਹੀ, ਲਖਬੀਰ ਸਿੰਘ ਅਤੇ ਸਤਵੰਤ ਕੌਰ ਨੇ ਛੇਵੀਂ ਤੋਂ 10ਵੀਂ ਜਮਾਤ ਵਿਚ ਪਹਿਲੀਆਂ ਪੁਜੀਸ਼ਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਭਾ ਦੀ ਕਾਰਵਾਈ ਗੁਰਪ੍ਰੀਤ ਸਿੰਘ ਨੇ ਬਾਖੂਬੀ ਨਿਭਾਈ।

Advertisement