ਜ਼ੋਨਲ ਖੇਡਾਂ ਵਿੱਚ ਲਲਹੇੜੀ ਸਕੂਲ ਦੀ ਝੰਡੀ
ਜ਼ੋਨਲ ਅਥਲੈਟਿਕਸ ਮੁਕਾਬਲਿਆਂ ਵਿੱਚ ਇਥੋਂ ਦੇ ਲਲਹੇੜੀ ਸਕੂਲ ਨੇ 11 ਸੋਨੇ ਦੇ, 6 ਚਾਂਦੀ ਤੇ 8 ਕਾਂਸੇ ਦੇ ਤਗ਼ਮਿਆਂ ਸਮੇਤ 25 ਮੈਡਲ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਬਲਜੀਤ ਸਿੰਘ ਨੇ ਦੱਸਿਆ ਕਿ ਅੰਡਰ-19 ਕੁੜੀਆਂ ਵਿੱਚ ਕੋਮਲਪ੍ਰੀਤ ਕੌਰ ਨੇ ਟ੍ਰਿਪਲ ਜੰਪ ਵਿੱਚ ਗੋਲਡ, ਲੰਬੀ ਛਾਲ ਵਿੱਚ ਸਿਲਵਰ, ਰੀਲੇਅ ਰੇਸ ਵਿੱਚ ਕਾਂਸ਼ੀ ਦਾ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ ਲਵਪ੍ਰੀਤ ਕੌਰ ਨੇ ਜੈਵਲਿਨ ਥਰੋਅ ਅਤੇ ਡਿਸਕਸ ਥਰੋਅ ਵਿਚ ਦੋ ਗੋਲਡ ਮੈਡਲ ਹਾਸਲ ਕੀਤੇ। ਨਿਸ਼ੂ ਨੇ ਰੀਲੇਅ ਰੇਸ ਵਿੱਚ ਸਿਲਵਰ, ਸ਼ਾਕਸੀਪ੍ਰੀਤ ਅਤੇ ਖੁਸ਼ੀ ਨੇ ਰਿਲੇਅ ਰੇਸ ਵਿੱਚ ਸਿਲਵਰ, ਖੁਸ਼ੀ ਨੇ ਜੈਵਲਿਨ ਥਰੋਅ ਵਿੱਚ ਕਾਂਸੀ ਪਦਕ ਹਾਸਲ ਕੀਤਾ। ਅੰਡਰ-19 ਮੁੰਡਿਆਂ ਦੇ ਮੁਕਾਬਲਿਆਂ ਵਿੱਚ ਕਰਨਵੀਰ ਸਿੰਘ ਨੇ ਪੰਜ ਕਿਲੋਮੀਟਰ ਵਿਚ ਗੋਲਡ, ਰੀਲੇਅ ਰੇਸ ਵਿੱਚ ਕਾਂਸੀ ਜਦੋਂ ਕਿ ਅਮਨ ਸਾਹਨੀ ਨੇ ਲੰਬੀ ਛਾਲ ਵਿੱਚ ਸਿਲਵਰ ਤੇ ਰੀਲੇਅ ਰੇਸ ਵਿੱਚ ਕਾਂਸੀ, ਮਨਜੋਤ ਸਿੰਘ ਨੇ ਰਿਲੇਅ ਰੇਸ, ਜਸਕਰਨ ਸਿੰਘ ਨੇ ਰਿਲੇਅ ਰੇਸ ਵਿੱਚ ਕਾਂਸੀ ਪਦਕ ਹਾਸਲ ਕੀਤਾ।
ਅੰਡਰ-17 ਮੁੰਡਿਆਂ ਵਿੱਚ ਗੁਰਜੋਤ ਸਿੰਘ ਨੇ 800, 1500 ਅਤੇ ਰੀਲੇਅ ਰੇਸ ਵਿੱਚ ਤਿੰਨ ਗੋਲਡ, ਸਮੀਰ ਖਾਨ ਨੇ ਗੋਲ ਸੁੱਟਣ ਅਤੇ ਡਿਸਕਸ ਥਰੋਅ ਵਿਚ ਦੋ ਕਾਂਸੀ, ਅੰਮ੍ਰਿਤਜੋਤ ਸਿੰਘ ਨੇ 110 ਮੀਟਰ ਹਾਰਡਲਸ ਅਤੇ ਰੀਲੇਅ ਰੇਸ ਵਿੱਚ ਦੋ ਮੈਡਲ ਜਿੱਤੇ। ਇਹਨਾ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਹੇੜੀ ਦੇ ਮੁੰਡਿਆਂ ਨੇ ਓਵਰਆਲ ਪਹਿਲੀ ਪੁਜੀਸ਼ਨ ਤੇ ਆ ਕੇ ਚੈਂਪੀਅਨਸ਼ਿਪ ਹਾਸਿਲ ਕੀਤੀ। ਉਹਨਾਂ ਜੇਤੂ ਵਿਦਿਆਰਥੀਆਂ ਨੂੰ ਅੱਜ ਸਕੂਲ ਪੁੱਜਣ ਤੇ ਸਨਮਾਨਿਤ ਕਰਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡੀ.ਪੀ.ਈ.ਅਰਵਿੰਦ ਕੌਰ ਨੀ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤਿਆਗ ਕੇ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ। ਜ਼ਿਲ੍ਹਾ ਸਿੱਖਿਆ ਅਫਸਰ (ਸ) ਡਿੰਪਲ ਮਦਾਨ, ਅਮਨਦੀਪ ਸਿੰਘ, ਐਸ.ਡੀ.ਐਮ ਡਾ.ਬਲਜਿੰਦਰ ਸਿੰਘ ਢਿੱਲੋਂ ਅਤੇ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਰਜਨੀਸ਼ ਕੁਮਾਰ, ਗੀਤਾ ਬਹਿਲ, ਕਮਲਜੀਤ ਕੌਰ, ਸੰਗਤ ਸਿੰਘ, ਕੁਲਦੀਪ ਕੌਰ, ਨਰਿੰਦਰ ਕੌਰ, ਰਿਮੀ ਕਟਾਰੀਆ, ਕਮਲਪ੍ਰੀਤ ਕੌਰ, ਅਰਮਿੰਦਰ ਕੌਰ, ਬਲਜੀਤ ਸਿੰਘ, ਰੰਜਨਾ ਸ਼ਰਮਾ, ਗੁਰਪ੍ਰੀਤ ਕੌਰ, ਕਿਰਨਦੀਪ ਕੌਰ, ਅਮਰਪ੍ਰੀਤ ਕੌਰ, ਲਖਵਿੰਦਰ ਕੌਰ ਹਾਜ਼ਰ ਸਨ।