ਲੱਖੋਵਾਲ ਕਲਾਂ ਦਾ ਦੰਗਲ ਮੇਲਾ 16 ਨੂੰ
\ਨੇੜਲੇ ਪਿੰਡ ਲੱਖੋਵਾਲ ਕਲਾਂ ਤੇ ਲੱਖੋਵਾਲ ਖੁਰਦ ਦੋਵੇਂ ਪਿੰਡਾਂ ਦੇ ਵਸਨੀਕਾਂ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਗੁੱਗਾ ਮਾੜੀ ’ਤੇ 38ਵਾਂ ਦੰਗਲ ਮੇਲਾ 16 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਅੱਜ ਦੰਗਲ ਮੇਲੇ ਸਬੰਧੀ ਪੋਸਟਰ ਤੇ ਸੱਦਾ ਪੱਤਰ ਜਾਰੀ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 14 ਅਗਸਤ ਨੂੰ ਅਖੰਡ ਪਾਠ ਸਾਹਿਬ ਆਰੰਭੇ ਜਾਣਗੇ ਤੇ 16 ਅਗਸਤ ਨੂੰ ਭੋਗ ਪਾਉਣ ਮਗਰੋਂ ਕੀਰਤਨ ਹੋਵੇਗਾ। ਇਸ ਮਗਰੋਂ ਸ਼ਾਮ 4 ਵਜੇ ਕੁਸ਼ਤੀਆਂ ਸ਼ੁਰੂ ਹੋਣਗੀਆਂ। ਇਸ ਤੋਂ ਇਲਾਵਾ ਦੰਗਲ ਮੇਲੇ ਵਿੱਚ ਪੰਜਾਬ ਭਰ ਤੋਂ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਹਲਕਾ ਕਾਂਗਰਸ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਅੱਜ ਪੋਸਟਰ ਜਾਰੀ ਕਰਨ ਮੌਕੇ ਪ੍ਰਧਾਨ ਜਗਦੀਪ ਸਿੰਘ ਝੱਜ, ਗੁਰਜੀਤ ਸਿੰਘ ਮਾਣਕੀ, ਗਿਆਨ ਸਿੰਘ, ਅਮਰਿੰਦਰ ਸਿੰਘ ਸੰਧੂ, ਕੁਲਵਿੰਦਰ ਸਿੰਘ ਮਾਣਕੀ, ਕੁਲਵੀਰ ਸਿੰਘ ਉਟਾਲ, ਰਵੀ ਮਾਨ, ਜਸਵਿੰਦਰ ਸਿੰਘ ਭਿੰਦਾ, ਮੋਹਣ ਸਿੰਘ ਝੱਜ, ਇੰਸਪੈਕਟਰ ਸੁਰਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਤਨੇਜਾ, ਜਥੇਦਾਰ ਚਰਨਜੀਤ ਸਿੰਘ ਝੱਜ, ਦਵਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਕਲੇਰ, ਰਵਨੀਤ ਸਿੰਘ ਵੀ ਮੌਜੂਦ ਸਨ।