ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਜ਼ਦੂਰ ਦੇ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਰੰਜਿਸ਼ ਤਹਿਤ ਕੀਤੀ ਕੁੱਟਮਾਰ; ਪਰਿਵਾਰ ਦੀਆਂ ਔਰਤਾਂ ਨੂੰ ਚੁੱਕਣ ਦੀ ਧਮਕੀ
Advertisement

ਰਿਪੋਰਟ ਮਿਲਣ ’ਤੇ ਹੋਵੇਗੀ ਕਾਰਵਾਈ: ਥਾਣਾ ਮੁਖੀ

ਸੰਤੋਖ ਗਿੱਲ

Advertisement

ਗੁਰੂਸਰ ਸੁਧਾਰ, 29 ਜੂਨ

ਸਥਾਨਕ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਭਾਰਤੀ ਹਵਾਈ ਸੈਨਾ ਸਟੇਸ਼ਨ ਦੇ ਸੀਵੀ ਗੋਲ ਆਡੀਟੋਰੀਅਮ (ਸਿਨੇਮਾ) ਨੇੜੇ ਰੇਹੜੀ ਲਾਉਣ ਵਾਲੇ ਰੌਣਕ ਅਲੀ ਦੇ ਵੱਡੇ ਪੁੱਤਰ ਨਿਸਾਰ ਖ਼ਾਨ ਤੇ ਉਸ ਦੀ ਪਤਨੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਮੁਲਜ਼ਮ ਪੀੜਤ ਪਰਿਵਾਰ ਦੀਆਂ ਔਰਤਾਂ ਨੂੰ ਚੁੱਕ ਕੇ ਲਿਜਾਣ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਅਰਧ ਬੇਹੋਸ਼ੀ ਦੀ ਹਾਲਤ ਵਿੱਚ ਨਿਸਾਰ ਖ਼ਾਨ ਨੂੰ ਸਰਕਾਰੀ ਹਸਪਤਾਲ ਸੁਧਾਰ ਲਿਆਂਦਾ ਗਿਆ, ਜਿਥੋਂ ਉਸ ਨੂੰ ਰਾਏਕੋਟ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਇਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀੜਤ ਨਿਸਾਰ ਖ਼ਾਨ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਰਾਦਾਬਾਦ ਦੇ ਨਵਾਂ ਪਿੰਡ ਅਹਿਮਦ ਨਗਰ ਦਾ ਵਾਸੀ ਹੈ। ਥਾਣਾ ਸੁਧਾਰ ਦੇ ਮੁਖੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਡਾਕਟਰੀ ਰਿਪੋਰਟ ਮਿਲਣ ਬਾਅਦ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੀੜਤ ਪਰਿਵਾਰ ਅਨੁਸਾਰ ਮੁਲਜ਼ਮ ਆਕਾਸ਼, ਯਸ਼ਪਾਲ ਅਤੇ ਸੁਖਬੀਰ ਪਿਛਲੇ ਕਰੀਬ ਇੱਕ ਸਾਲ ਤੋਂ ਸੁਧਾਰ ਬਾਜ਼ਾਰ ਵਿੱਚ ਉਨ੍ਹਾਂ ਦੇ ਨੇੜੇ ਹੀ ਰਹਿੰਦੇ ਹਨ ਤੇ ਨਿਸਾਰ ਖ਼ਾਨ ਦਾ ਪਰਿਵਾਰ ਕਾਫ਼ੀ ਅਰਸੇ ਤੋਂ ਸਿਨੇਮਾ ਨੇੜੇ ਰੇਹੜੀ ਲਾਉਂਦਾ ਹੈ। ਨਿਸਾਰ ਖ਼ਾਨ ਦੇ ਭਰਾ ਲੱਲਾ ਮੀਆਂ ਅਨੁਸਾਰ ਪਿਛਲੇ ਮਹੀਨੇ ਉਕਤ ਵਿਅਕਤੀ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੇ ਪਿੰਡ ਤੋਂ ਉਸ ਦੀ 22 ਸਾਲਾ ਭੈਣ ਨੂੰ ਅਗਵਾ ਕਰ ਕੇ ਲੈ ਗਏ ਸਨ ਅਤੇ ਉਸ ਦੇ ਪਿਤਾ ਰੌਣਕ ਅਲੀ ਨੇ ਉਸ ਦੀ ਭੈਣ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਸੀ। ਪਰ ਬੇਲਗ਼ਾਮ ਮੁਲਜ਼ਮਾਂ ਨੇ ਉਨ੍ਹਾਂ ਦੀ ਦੂਜੀ ਧੀ ਸਮੇਤ ਹੋਰ ਔਰਤਾਂ ਨੂੰ ਵੀ ਚੁੱਕ ਕੇ ਲਿਜਾਣ ਦੀਆਂ ਧਮਕੀਆਂ ਦਿੱਤੀਆਂ ਹਨ। 

Advertisement