DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨ ਮੇਲਾ: ਜਿਣਸਾਂ ਤੇ ਮਸ਼ੀਨਰੀ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ

ਸਤਵਿੰਦਰ ਬਸਰਾ ਲੁਧਿਆਣਾ, 14 ਸਤੰਬਰ ਪੀਏਯੂ ਕਿਸਾਨ ਮੇਲੇ ਵਿੱਚ ਖੇਤੀ ਜਿਣਸਾਂ, ਮਸ਼ੀਨਰੀ, ਸਟਾਲਾਂ ਅਤੇ ਪੀਏਯੂ ਦੇ ਵਿਭਾਗਾਂ ਦੀਆਂ ਸਟਾਲਾਂ ਦੇ ਮੁਕਾਬਲੇ ਹੋਏ। ਇੰਨ੍ਹਾਂ ਮੁਕਾਬਲੇ ਦੇ ਜੇਤੂਆਂ ਨੂੰ ਅੱਜ ਇਨਾਮਾਂ ਦੀ ਵੰਡ ਕੀਤੀ ਗਈ। ਇਸ ਸਬੰਧੀ ਕਰਵਾਏ ਸਮਾਗਮ ਵਿੱਚ ਪੰਜਾਬ ਰਾਜ...
  • fb
  • twitter
  • whatsapp
  • whatsapp
featured-img featured-img
ਕਿਸਾਨ ਮੇਲੇ ਦੌਰਾਨ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ। -ਫੋਟੋ: ਬਸਰਾ
Advertisement

ਸਤਵਿੰਦਰ ਬਸਰਾ

ਲੁਧਿਆਣਾ, 14 ਸਤੰਬਰ

Advertisement

ਪੀਏਯੂ ਕਿਸਾਨ ਮੇਲੇ ਵਿੱਚ ਖੇਤੀ ਜਿਣਸਾਂ, ਮਸ਼ੀਨਰੀ, ਸਟਾਲਾਂ ਅਤੇ ਪੀਏਯੂ ਦੇ ਵਿਭਾਗਾਂ ਦੀਆਂ ਸਟਾਲਾਂ ਦੇ ਮੁਕਾਬਲੇ ਹੋਏ। ਇੰਨ੍ਹਾਂ ਮੁਕਾਬਲੇ ਦੇ ਜੇਤੂਆਂ ਨੂੰ ਅੱਜ ਇਨਾਮਾਂ ਦੀ ਵੰਡ ਕੀਤੀ ਗਈ। ਇਸ ਸਬੰਧੀ ਕਰਵਾਏ ਸਮਾਗਮ ਵਿੱਚ ਪੰਜਾਬ ਰਾਜ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਅਤੇ ਉੱਘੇ ਅਰਥਸ਼ਾਸਤਰੀ ਡਾ. ਸੁਖਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਿਸਾਨ ਮੇਲੇ ਦੌਰਾਨ ਖੇਤੀ ਜਿਣਸਾਂ ਦੇ ਮੁਕਾਬਲਿਆਂ ਵਿਚ ਪਿਆਜ਼ ਵਿਚ ਜਸਦੀਪ ਸਿੰਘ ਪਿੰਡ ਰਾਮੇਆਣਾ, ਲਸਣ ਵਿਚ ਦਲੀਪ ਸਿੰਘ ਪਿੰਡ ਢਿਲਵਾਂ ਕਲਾਂ, ਤੋਰੀ ਵਿਚ ਅਮਰਜੀਤ ਸਿੰਘ ਪਿੰਡ ਬਰਗਾੜੀ, ਕਰੇਲੇ ਵਿਚ ਜੁਗਰਾਜਪ੍ਰੀਤ ਸਿੰਘ ਪਿੰਡ ਗਾਲਿਬ ਕਲਾਂ, ਭਿੰਡੀ ਵਿਚ ਮਨਪ੍ਰੀਤ ਸਿੰਘ ਪਿੰਡ ਖੁੰਮਣਾ, ਅਰਬੀ ਵਿਚ ਰਘੁਰਾਜ ਸਿੰਘ ਪਿੰਡ ਨਾਗਰਾ, ਬੈਂਗਣ ਵਿਚ ਰਾਜਵੀਰ ਕੌਰ ਪਿੰਡ ਬਾਲੀਆਂ, ਮਿਰਚ ਵਿਚ ਅਸ਼ੀਸ਼ ਅਹੂਜਾ ਪਿੰਡ ਮੋਢੀਖੇੜਾ, ਘੀਆ ਵਿਚ ਕਸ਼ਮੀਰ ਚੰਦ ਪਿੰਡ ਲੋਟਿਆ ਵਾਲਾ ਲੋਬੀਆ ਵਿਚ ਮਨਜੀਤ ਸਿੰਘ ਘੁਮਾਣ ਪਿੰਡ ਨਾਗਰਾ, ਨਰਮਾ ਵਿਚ ਗੁਰਪ੍ਰੀਤ ਸਿੰਘ ਪਿੰਡ ਪੱਟੀ ਸਦੀਕ, ਗੰਨਾ ਵਿਚ ਵਿਕਾਸ ਭਾਦੂ ਪਿੰਡ ਵਰਿਆਮ ਖੇੜਾ, ਗੇਂਦਾ ਵਿਚ ਸੁਖਵੀਰ ਸਿੰਘ ਪਿੰਡ ਚੱਕਭਾਈਕੇ, ਔਲਾ ਵਿਚ ਜਿੰਦਰ ਸਿੰਘ ਪਿੰਡ ਸੰਧੂਆਂ, ਨਾਸ਼ਪਾਤੀ ਵਿਚ ਸੱਜਣ ਕੁਮਾਰ ਜਾਖੜ ਪਿੰਡ ਪੰਜਕੋਸੀ, ਡਰੈਗਨ ਫਰੂਟ ਵਿਚ ਹਰਬੰਤ ਸਿੰਘ ਪਿੰਡ ਠੁੱਲੇਵਾਲ, ਮਿੱਠਾ ਵਿਚ ਮਲਕੀਤ ਸਿੰਘ ਪਿੰਡ ਬਾਧਾ, ਮਾਲਟਾ (ਅਰਲੀ ਗੋਲਡ) ਵਿਚ ਕਰਨਵੀਰ ਸਿੰਘ ਪਿੰਡ ਔਲਖ, ਮਾਲਟਾ ਵਿਚ ਮਨੀਸ਼ ਕੁਮਾਰ ਪਿੰਡ ਢਾਣੀ ਮਾਂਡਲਾ ਅਤੇ ਨਿੰਬੂ ਵਿਚ ਜਸਵਿੰਦਰ ਸਿੰਘ ਪਿੰਡ ਈਸੜੂ ਨੇ ਪਹਿਲੇ ਸਥਾਨ ਹਾਸਲ ਕੀਤੇ।

ਮਸ਼ੀਨਰੀ ਦੀਆਂ ਸਟਾਲਾਂ ਦੇ ਮੁਕਾਬਲਿਆਂ ਵਿਚ ਟਰੈਕਟਰ ਕੰਬਾਈਨ ਰੀਪਰ ਅਤੇ ਹੋਰ ਸੰਦਾਂ ਦੇ ਵਰਗ ਵਿਚ ਕਬੋਟਾ ਟਰੈਕਟਰਜ਼ ਨੂੰ , ਟਰੈਕਟਰ ਨਾਲ ਚੱਲਣ ਵਾਲੇ ਸੰਦਾਂ ਦੇ ਮੁਕਾਬਲੇ ਵਿਚ ਮੈਸ. ਸਾਰੋ ਮਕੈਨੀਕਲ ਵਰਕਸ (ਜਗਤਜੀਤ) ਨੂੰ, ਬਿਜਲੀ ਦੀਆਂ ਮੋਟਰਾਂ, ਇੰਜਣਾਂ, ਪੰਪ ਸੈੱਟਾਂ ਦੇ ਵਰਗ ਵਿਚ ਜਗਤਸੁਖ ਇੰਡਸਟਰੀਜ਼ ਅਤੇ ਚਾਰਲੀ ਸਪਰੇਅਰਜ਼ ਲੁਧਿਆਣਾ ਨੂੰ, ਪਾਣੀ ਬਚਾਉਣ ਵਾਲੇ ਔਜ਼ਾਰਾਂ ਦੇ ਮੁਕਾਬਲੇ ਵਿਚ ਸੋਨਾਲਿਕਾ ਨੂੰ, ਖੇਤੀ ਪ੍ਰੋਸੈਸਿੰਗ ਮਸ਼ੀਨਰੀ ਦੇ ਵਰਗ ਵਿਚ ਮੈਸ. ਕੇ ਸੀ ਮਾਰਕੀਟਿੰਗ ਕੰਪਨੀ ਨੂੰ, ਖਾਦਾਂ ਦੇ ਵਰਗ ਵਿਚ ਐੱਨ ਐੱਫ ਐੱਲ ਨੂੰ ਅਤੇ ਕੀਟਨਾਸ਼ਕਾਂ ਦੇ ਮੁਕਾਬਲੇ ਵਿਚ ਬਾਇਰ ਕਰਾਪ ਸਾਇੰਸ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ।

ਕਿਸਾਨ ਮੇਲੇ ਵਿੱਚੋਂ ਬੀਜ ਤੇ ਬੂਟੇ ਖ਼ਰੀਦ ਕੇ ਘਰਾਂ ਨੂੰ ਪਰਤਦੇ ਹੋਏ ਕਿਸਾਨ। -ਫੋਟੋ: ਹਿਮਾਂਸ਼ੂ ਮਹਾਜਨ

ਪੀਏਯੂ ਖੇਤੀ ਪ੍ਰਦਰਸ਼ਨੀਆਂ ਦੇ ਮੁਕਾਬਲੇ ਵਿਚ ਸਬਜ਼ੀ ਵਿਗਿਆਨ ਵਿਭਾਗ ਦੀ ਪ੍ਰਦਰਸ਼ਨੀ ਨੂੰ ਪਹਿਲਾ ਅਤੇ ਦੂਜਾ ਸਥਾਨ ਕੀਟ ਵਿਗਿਆਨ ਵਿਭਾਗ ਦੀ ਪ੍ਰਦਰਸ਼ਨੀ ਨੂੰ ਮਿਲਿਆ। ਪੰਜਾਬ ਨੌਜਵਾਨ ਸੰਸਥਾ ਵਰਗ ਵਿਚ ਕਿਸਾਨ ਸਲਾਹ ਸੇਵਾ ਕੇਂਦਰ ਬਠਿੰਡਾ ਪਹਿਲੇ ਸਥਾਨ ਤੇ ਅਤੇ ਕਿਸਾਨ ਸਲਾਹ ਸੇਵਾ ਕੇਂਦਰ ਗੁਰਦਾਸਪੁਰ ਦੂਜੇ ਸਥਾਨ ਤੇ ਰਹੇ। ਸਵੈ ਸੇਵੀ ਸਮੂਹਾਂ/ਉੱਦਮੀਆਂ ਦੇ ਮੁਕਾਬਲਿਆਂ ਵਿਚ ਕਿਚਨ ਕੁਈਨਜ਼ ਰਵਿੰਦਰ ਕੌਰ ਨੂੰ ਪਹਿਲਾ ਅਤੇ ਮਧੂ ਮੋਹਨ, ਵਿਰਸਾ ਐਗਰੋ ਨੂੰ ਦੂਜਾ ਸਥਾਨ ਮਿਲਿਆ।

Advertisement
×