Advertisement
ਪਿੰਡ ਚੱਕ ਭਾਈਕਾ ਵਿੱਚ ਸਾਬਕਾ ਸਰਪੰਚ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕਿਰਤੀ ਕਿਸਾਨ ਯੂਨੀਅਨ ਦੀ ਇਕੱਤਰਤਾ ਮੌਕੇ ਸਰਬਸੰਮਤੀ ਨਾਲ ਕਿਰਪਾਲ ਸਿੰਘ ਪ੍ਰਧਾਨ ਅਤੇ ਜਗਸੀਰ ਸਿੰਘ ਸਕੱਤਰ ਚੁਣੇ ਗਏ ਅਤੇ ਇਸ ਤੋਂ ਇਲਾਵਾ 18 ਮੈਂਬਰੀ ਕਮੇਟੀ ਦੀ ਵੀ ਚੋਣ ਕੀਤੀ ਗਈ। ਮੀਟਿੰਗ ਵਿੱਚ 26 ਨਵੰਬਰ ਇਤਿਹਾਸਕ ਦਿੱਲੀ ਮੋਰਚੇ ਦੀ ਪੰਜਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਰੈਲੀ ਵਿੱਚ ਸ਼ਮੂਲੀਅਤ ਦਾ ਵੀ ਫ਼ੈਸਲਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਪਿੰਡ ਪੱਧਰ ’ਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸਰਬਸੰਮਤੀ ਨਾਲ ਪਾਸ ਮਤੇ ਵਿੱਚ ਸਾਥੀ ਹਰਦੇਵ ਸਿੰਘ ਸੰਧੂ ਨਾਲ ਹੋਏ ਬੈਂਕ ਫ਼ਰਜ਼ੀਵਾੜੇ ਅਤੇ ਵਿਸ਼ਵਾਸਘਾਤ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ 25 ਨਵੰਬਰ ਨੂੰ ਜਨਤਕ ਜਮਹੂਰੀ ਜਥੇਬੰਦੀਆਂ ਦੀ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਜਗਰਾਉਂ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਸੰਘਰਸ਼ ਦੀ ਰੂਪਰੇਖਾ ਘੜੀ ਜਾਵੇਗੀ।
Advertisement
Advertisement
Advertisement
×

