ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਫਲ ਰਿਹਾ ਸਾਉਣੀ ਫਸਲ ਜਾਗਰੁਕਤਾ ਸਮਾਗਮ

ਜ਼ਿਲ੍ਹੇ ਭਰ ’ਚੋਂ ਅਗਾਂਹ ਵੱਧੂ ਕਿਸਾਨ ਹੋਏ ਸ਼ਾਮਲ; 22 ਕਿਸਾਨਾਂ ਦਾ ਸਨਮਾਨ
ਕਿਸਾਨ ਜਾਗਰੂਕਤਾ ਸਮਾਗਮ ਵਿੱਚ ਹਾਜ਼ਰ ਕਿਸਾਨ। -ਫੋਟੋ: ਢਿੱਲੋਂ
Advertisement

ਪੱਤਰ ਪ੍ਰੇਰਕ

ਜਗਰਾਉਂ, 4 ਅਪਰੈਲ

Advertisement

ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਭਰ ਦੇ ਕਿਸਾਨਾਂ ਲਈ ਸਾਉਣੀ ਦੀਆਂ ਫਸਲਾਂ ਸਬੰਧੀ ਜਾਣਕਾਰੀ ਅਤੇ ਜਾਗਰੂਕਤਾ ਸਮਾਗਮ ਇੱਥੇ ਅਮਰਾਜ ਪੈਲੇਸ ਵਿੱਚ ਰੱਖਿਆ ਗਿਆ। ਸਮਾਗਮ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਕੁਲਪ੍ਰੀਤ ਸਿੰਘ ਨੇ ਕੀਤਾ ਅਤੇ ਮੁੱਖ ਮਹਿਮਾਨ ਵੱਜੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਤੇ ਉਪ-ਮੰਡਲ ਮੈਜਿਸਟਰੇਟ ਕਰਨਦੀਪ ਸਿੰਘ ਹਾਜ਼ਰ ਹੋਏ। ਉਦਘਾਟਨੀ ਰਸਮਾਂ ਮਗਰੋਂ ਏਡੀਸੀ ਕੁਲਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਖੇਤਾਂ ਦੀ ਰਹਿੰਦ-ਖੂੰਹਦ ਅਤੇ ਪਰਾਲੀ ਆਦਿਕ ਨੂੰ ਅੱਗ ਲਾ ਕੇ ਸਾੜਨ ਤੋਂ ਗੁਰੇਜ਼ ਕਰਨ ਅਤੇ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਆ।

ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਥਾਂ ਨਵੀਆਂ ਤਕਨੀਕਾਂ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਅਤੇ ਖੇਤੀ ਮਾਹਿਰਾਂ ਦੀ ਮਦਦ ਨਾਲ ਖੇਤੀ ਨੂੰ ਲਾਹੇਬੰਦ ਧੰਦਾ ਬਣਾਉਣ ਦਾ ਸੱਦਾ ਦਿੱਤਾ। ਡਾਇਰੈਕਟਰ ਖੇਤੀਬਾੜੀ ਵਿਭਾਗ ਡਾ. ਜਸਵੰਤ ਸਿੰਘ ਨੇ ਸੂਬਾ ਸਰਕਾਰ ਵੱਲੋਂ ਕਿਸਾਨਾ ਦੀ ਬੇਹਤਰੀ ਅਤੇ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ। ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਗੁਰਦੀਪ ਸਿੰਘ ਨੇ ਫਸਲਾਂ ਦੀ ਬਿਜਾਈ ਲਈ ਮਿਆਰੀ ਬੀਜਾਂ, ਕੀੜੇਮਾਰ ਦਵਾਈਆਂ, ਖਾਦਾਂ ਆਦਿ ਬਾਰੇ ਜਾਣਕਾਰੀ ਦਿੱਤੀ। ਪੀਏਯੂ ਦੇ ਖੇਤੀ ਮਾਹਿਰ ਡਾ. ਵਿੱਕੀ ਸਿੰਘ, ਸੁਆਇਲ ਕੈਮਿਸਟ, ਡਾ. ਅੰਮ੍ਰਿਤ ਕੌਰ ਮਾਹਿਰ ਫਸਲ ਪਸਾਰ ਵਿਗਿਆਨ, ਡਾ. ਰੀਤੂ ਰਾਜ ਪਸਾਰ ਮਾਹਿਰ ਪੌਦ ਰੋਗ, ਡਾ. ਆਰ. ਐਸ. ਚੰਡੀ, ਡਾ. ਰਮਿੰਦਰ ਸਿੰਘ, ਅਮਰਪ੍ਰੀਤ ਘਈ ਨੇ ਵੀ ਤਜਰਬੇ ਸਾਂਝੇ ਕੀਤੇ। ਇਸ ਸਮਾਗਮ ਦੌਰਾਨ ਵਿਭਾਗ ਵੱਲੋਂ ਜ਼ਿਲ੍ਹੇ ਭਰ ’ਚੋਂ 22 ਅਗਾਹਵਧੂ ਕਿਸਾਨਾਂ ਦਾ ਸਨਮਾਨ ਕੀਤਾ ਗਿਆ।

ਕਿਸਾਨਾਂ ਵਿੱਚ ਸ਼ਾਮਿਲ ਅਗਾਂਹਵਧੂ ਕਿਸਾਨ ਸ਼ੇਰ ਸਿੰਘ,ਲਾਲ ਸਿੰਘ ਪਮਾਲ,ਸਰਬਜੀਤ ਸਿੰਘ ਲਲਤੋਂ ਕਲਾਂ ਅਤੇ ਪਰਦੀਪ ਸਿੰਘ ਨੇ ਮਾਹਿਰਾਂ ਤੋਂ ਸਵਾਲਾਂ ਦੇ ਜਵਾਬ ਸਮਝੇ। ਇਸ ਮੌਕੇ ਡਾ. ਜਗਦੇਵ ਸਿੰਘ, ਡਾ. ਸੁਖਵਿੰਦਰ ਕੌਰ ਸੰਧੂ, ਡਾ. ਧੰਨਰਾਜ, ਡਾ. ਨਿਰਮਲ ਸਿੰਘ, ਡਾ. ਜਗਤਿੰਦਰ ਸਿੰਘ, ਜਸਵੰਤ ਸਿੰਘ ਏ.ਡੀ.ਓ ਜਗਰਾਉਂ ਤੇ ਹੋਰ ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਖੇਤੀ ਸਬੰਧੀ ਮੁਸ਼ਕਲਾਂ ਨੂੰ ਸਮਝਿਆ ਅਤੇ ਢੁੱਕਵੇਂ ਹੱਲ ਦੱਸੇ।

Advertisement