ਨਗਰ ਕੌਂਸਲ ਖੰਨਾ ਨੇ ਚਾਰ ਕਰੋੜ ਦੇ ਕੰਮਾਂ ਲਈ ਟੈਂਡਰ ਮੰਗੇ
ਇਥੇ ਨਗਰ ਕੌਂਸਲ ਨੇ ਲਗਪੱਗ ਚਾਰ ਕਰੋੜ ਰੁਪਏ ਦੇ 9 ਵਿਕਾਸ ਪ੍ਰਾਜੈਕਟਾਂ ਲਈ ਟੈਂਡਰ ਮੰਗੇ ਹਨ। ਆਨਲਾਈਨ ਬੋਲੀਆਂ 25 ਅਕਤੂਬਰ ਨੂੰ ਲਾਈਆਂ ਗਈਆਂ ਸਨ ਜਦੋਂ ਕਿ ਤਕਨੀਕੀ ਬੋਲੀਆਂ 21 ਨਵੰਬਰ ਨੂੰ ਖੋਲ੍ਹੀਆਂ ਜਾਣਗੀਆਂ। ਬੋਲੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ...
ਇਥੇ ਨਗਰ ਕੌਂਸਲ ਨੇ ਲਗਪੱਗ ਚਾਰ ਕਰੋੜ ਰੁਪਏ ਦੇ 9 ਵਿਕਾਸ ਪ੍ਰਾਜੈਕਟਾਂ ਲਈ ਟੈਂਡਰ ਮੰਗੇ ਹਨ। ਆਨਲਾਈਨ ਬੋਲੀਆਂ 25 ਅਕਤੂਬਰ ਨੂੰ ਲਾਈਆਂ ਗਈਆਂ ਸਨ ਜਦੋਂ ਕਿ ਤਕਨੀਕੀ ਬੋਲੀਆਂ 21 ਨਵੰਬਰ ਨੂੰ ਖੋਲ੍ਹੀਆਂ ਜਾਣਗੀਆਂ। ਬੋਲੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 20 ਨਵੰਬਰ ਨੂੰ ਰੱਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਖੰਨਾ ਨੂੰ ਵਿਕਾਸ ਪ੍ਰਾਜੈਕਟਾਂ ਲਈ ਲਗਪੱਗ ਸਾਢੇ ਪੰਜ ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ, ਜਿਸ ਵਿਚ 9 ਵਿਕਾਸ ਪ੍ਰਾਜੈਕਟ ਚੱਲ ਰਹੇ ਹਨ। ਕੁਝ ਸਮੇਂ ਤੋਂ ਨਗਰ ਕੌਂਸਲ ਦੁਆਰਾ ਜਾਰੀ ਕੀਤੇ ਗਏ ਟੈਡਰਾਂ ਲਈ ਠੇਕੇਦਾਰਾਂ ਵਿੱਚ ਤਿੱਖਾ ਮੁਕਾਬਲਾ ਚੱਲ ਰਿਹਾ ਹੈ, ਜਿਸ ਵਿੱਚ ਠੇਕੇਦਾਰ ਨੇ 55 ਫੀਸਦੀ ਛੋਟ ’ਤੇ ਠੇਕਾ ਵੀ ਪ੍ਰਾਪਤ ਕਰ ਲਿਆ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਵੀ ਠੇਕੇਦਾਰਾਂ ਵਿੱਚ ਮੁਕਾਬਲਾ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ। ਨਗਰ ਪ੍ਰੀਸ਼ਦ ਵੱਲੋਂ ਜਾਰੀ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਟੈਂਡਰਾਂ ਵਿੱਚ ਫੋਕਲ ਪੁਆਇੰਟ ਵਿੱਚ 27.60 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦਾ ਵਿਕਾਸ, ਪ੍ਰੇਮ ਨਰਸਰੀ ਤੋਂ ਐੱਸ ਕੇ ਮਿਨਰਲ ਫੈਕਟਰੀ ਤੱਕ 52.81 ਲੱਖ ਰੁਪਏ ਨਾਲ ਗਲੀ, ਸ਼ੀਤਲਾ ਮਾਤਾ ਮੰਦਰ ਤੋਂ ਸ਼ਿਵ ਮੰਦਰ ਤੱਕ 39.75 ਲੱਖ ਨਾਲ ਗਲੀ, ਭੂਸ਼ਨ ਕਾਂਟੇ ਤੋਂ ਕੇ ਐੱਮ ਪੀ ਐੱਲ ਕੰਪਿਊਟਰ ਕਾਟਾਂ ਤੱਕ 83.76 ਲੱਖ ਨਾਲ ਗਲੀ, ਕਬੀਰ ਇੰਡਸਟਰੀ ਤੋਂ ਸ਼ਿਵ ਅੰਬੇ ਇੰਡਸਟਰੀ ਤੱਕ 32.11 ਲੱਖ ਨਾਲ ਗਲੀ, ਏਕੇ ਕਾਟਾਂ ਤੋਂ ਮਿੱਤਲ ਸਟਰੀਟ ਤੱਕ 32.25 ਲੱਖ ਨਾਲ ਗਲੀ, ਭਾਂਦਲਾ ਪੁਲ ਦੇ ਨਾਲ 32.75 ਲੱਖ ਨਾਲ ਗਲੀ, ਗੁਪਤਾ ਉਦਯੋਗ ਤੋਂ ਨਾਮਧਾਰੀ ਮੈਟਲ ਤੱਕ 39.65 ਲੱਖ ਨਾਲ ਗਲੀ, ਫੋਕਲ ਪੁਆਇੰਟ ਖੇਤਰ ਵਿਚ 50 ਲੱਖ ਨਾਲ ਸਟਰੀਟ ਲਾਈਟਾਂ ਲਾਉਣਾ ਸ਼ਾਮਲ ਹੈ।

