ਕਰਮਸਰ ਕਾਲਜ ਰਾੜਾ ਸਾਹਿਬ ਵਿੱਚ ਕਵੀ ਦਰਬਾਰ
ਦੇਵਿੰਦਰ ਸਿੰਘ ਜੱਗੀ
ਪਾਇਲ, 30 ਮਈ
ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿੱਚ ਪਲੇਠਾ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਗੁਰਪ੍ਰੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਸਮਗਾਮ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸ੍ਰੀਮਤੀ ਮਾਨ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਪਹਿਲੀ ਵਾਰ ਕਵੀ ਦਰਬਾਰ ਦਾ ਆਨੰਦ ਮਾਣਿਆ ਹੈ ਜੋ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਕਿਹਾ ਕਿ ਕਾਲਜ ਦੀ ਨੁਹਾਰ ਬਦਲਣ ਵਿੱਚ ਕਾਲਜ ਪ੍ਰਿੰਸੀਪਲ ਤੇ ਸਟਾਫ਼ ਵੱਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ ਤੇ ਗਰਾਂਟਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰਿੰਸੀਪਲ ਸਾਹਿਬ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਲੰਬਾ ਸਮਾਂ ਬੈਠ ਕੇ ਕਵੀ ਦਰਬਾਰ ਦਾ ਆਨੰਦ ਮਾਣਿਆ। ਇਸ ਮਗਰੋਂ ਉਨ੍ਹਾਂ ਕਾਲਜ ਕੈਂਪਸ ਵਿੱਚ ਸਜਾਵਟੀ ਬੂਟਾ ਲਾਇਆ ਤੇ ਕਾਲਜ ਦੀ ਲਾਇਬਰੇਰੀ ਨਾਲ ਬਣੇ ਰੀਡਿੰਗ ਰੂਮ ਦਾ ਉਦਘਾਟਨ ਵੀ ਕੀਤਾ।
ਕਵੀ ਦਰਬਾਰ ਦਾ ਆਗਾਜ਼ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ। ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਵਿੱਚ ਪੰਜਾਬੀ, ਉਰਦੂ ਤੇ ਹਿੰਦੀ ਦੇ 12 ਕਵੀਆਂ ਨੇ ਰਚਨਾਵਾ ਪੇਸ਼ ਕੀਤੀਆਂ। ਇਸ ਤੋਂ ਪਹਿਲਾਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ 1984 ਵਿੱਚ ਹੋਂਦ ਚਿੱਲੜ ਵਿੱਚ ਵਾਪਰੇ ਸਿੱਖ ਕਤਲਿਆਮ ਦੇ ਦੁਖਾਂਤ ਨੂੰ ਯਾਦ ਕਰਵਾਉਂਦੀ ਕਵਿਤਾ ਪੇਸ਼ ਕੀਤੀ। ਇਸ ਮਗਰੋਂ ਪਾਲੀ ਖਾਦਿਮ, ਜਗਵਿੰਦਰ ਜੋਧਾ, ਤਰਸੇਮ ਨੂਰ, ਜਸਪ੍ਰੀਤ ਫਲਕ, ਸਾਜਿਦ ਇਸਹਾਕ, ਅਜਮਲ ਸ਼ੇਰਵਾਨੀ, ਸਲੀਮ ਜ਼ੁਬੈਰੀ, ਰਾਮ ਸਿੰਘ, ਕੋਮਲਦੀਪ ਕੌਰ, ਵਰਿੰਦਰ ਜਤਵਾਨੀ ਅਤੇ ਅਰਚਨਾ ਅਨਮੋਲ ਨੇ ਆਪਣੇ ਕਲਾਮ ਪੇਸ਼ ਕੀਤੇ। ਕਵੀ ਦਰਬਾਰ ਦਾ ਸੰਚਾਲਨ ਜ਼ਮੀਰ ਅਲੀ ਜ਼ਮੀਰ ਨੇ ਕੀਤਾ।
ਮਾਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਨੇ ਵੀ ਕਲਾਮ ਪੇਸ਼ ਕੀਤਾ। ਸਮਾਗਮ ਦੌਰਾਨ ਬੱਚੀ ਜੀਆ ਫਾਰੂਕੀ ਤੇ ਹਰਕੀਰਤ ਸਿੰਘ ਨੇ ਆਪਣੇ ਬਣਾਏ ਸਕੈੱਚ ਗੁਰਪ੍ਰੀਤ ਕੌਰ ਮਾਨ ਨੂੰ ਭੇਟ ਕੀਤੇ। ਸਮਾਗਮ ਦੇ ਅੰਤ ਵਿੱਚ ਕਵੀ ਸਾਹਿਬਾਨ ਦਾ ਸਨਮਾਨ ਕੀਤਾ ਗਿਆ ਅਤੇ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਕੰਵਰਦੀਪ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਕਵੀ ਦਰਬਾਰ ਵਿੱਚ ਰਮਨਜੀਤ ਕੌਰ ਗਿਆਸਪੁਰਾ, ਫਰਿਆਲ ਰਹਿਮਾਨ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਮੰਚ ਸੰਚਾਲਨ ਪ੍ਰੋ. ਇੰਦਰਪਾਲ ਸਿੰਘ ਤੇ ਪ੍ਰੋ. ਲਵੀਨਾ ਖਾਨ ਨੇ ਕੀਤਾ।
ਇਸ ਮੌਕੇ ਪ੍ਰੋ. ਪ੍ਰਦੀਪ ਸਿੰਘ, ਪ੍ਰੋ. ਗੁਰਦਿੱਤ ਸਿੰਘ, ਪ੍ਰੋ. ਕਮਲ ਕਿਸ਼ੋਰ, ਗੰਗਾ ਰਾਮ, ਸੁਰਿੰਦਰ ਸਿੰਘ ਲਾਪਰ, ਪ੍ਰੋ. ਅਮਨਦੀਪ ਕੌਰ, ਰਾਮਪ੍ਰਕਾਸ਼, ਗੁਰਬਖਸ਼ ਸਿੰਘ ਸਿਆਣ, ਹਰਜੀਤ ਸਿੰਘ, ਰਣਬੀਰ ਸਿੰਘ, ਮਨਿੰਦਰਜੀਤ ਸਿੰਘ ਬੈਨੀਪਾਲ, ਕੈਪਟਨ ਰਣਜੀਤ ਸਿੰਘ, ਪ੍ਰਿੰ ਹਰਮੇਸ਼ ਲਾਲ, ਪ੍ਰੋ. ਰਜਿੰਦਰ ਸਿੰਘ, ਰਵਿੰਦਰ ਰਵੀ, ਚਰਨਜੀਤ ਕੌਰ ਘਣਗਸ, ਪ੍ਰੋ. ਹਰਸਿਮਰਤ ਕੌਰ, ਪ੍ਰੋ. ਮੁਹੰਮਦ ਸ਼ਕੀਲ, ਸਰਪੰਚ ਹਰਵਿੰਦਰ ਸਿੰਘ, ਮਨਦੀਪ ਸਿੰਘ ਕਟਾਹਰੀ, ਮਨਦੀਪ ਸਿੰਘ ਭੀਖੀ, ਜਗਜੀਤ ਸਿੰਘ ਕਰਮਸਰ, ਦਵਿੰਦਰ ਸਿੰਘ ਰਾੜਾ ਸਾਹਿਬ ਉਚੇਚੇ ਤੌਰ ’ਤੇ ਹਾਜ਼ਰ ਸਨ।