ਕਮਲਾ ਲੋਹਟੀਆ ਕਾਲਜ ਦਾ ਨਤੀਜਾ ਸ਼ਾਨਦਾਰ
ਖੇਤਰੀ ਪ੍ਰਤੀਨਿਧ ਲੁਧਿਆਣਾ, 10 ਜੁਲਾਈ ਕਮਲਾ ਲੋਹਟੀਆ ਸਨਤਾਨ ਧਰਮ ਕਾਲਜ ਦਾ ਬੀਕੌਮ ਅਤੇ ਬੀਬੀਏ ਛੇਵਾਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਵਿਦਿਆਰਥੀ ਯਸ਼ ਨੇ 79.8 ਫੀਸਦ ਅੰਕਾਂ ਨਾਲ ਪਹਿਲਾ, ਅਨਿਰੁਧ ਚੌਧਰੀ ਤੇ ਨਿਤਿਨ ਗੁਪਤਾ ਨੇ 78 ਤੇ 76.5 ਫੀਸਦ...
Advertisement
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੁਲਾਈ
Advertisement
ਕਮਲਾ ਲੋਹਟੀਆ ਸਨਤਾਨ ਧਰਮ ਕਾਲਜ ਦਾ ਬੀਕੌਮ ਅਤੇ ਬੀਬੀਏ ਛੇਵਾਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਵਿਦਿਆਰਥੀ ਯਸ਼ ਨੇ 79.8 ਫੀਸਦ ਅੰਕਾਂ ਨਾਲ ਪਹਿਲਾ, ਅਨਿਰੁਧ ਚੌਧਰੀ ਤੇ ਨਿਤਿਨ ਗੁਪਤਾ ਨੇ 78 ਤੇ 76.5 ਫੀਸਦ ਅੰਕਾਂ ਨਾਲ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੀਬੀਏ ਛੇਵਾਂ ਸਮੈਸਟਰ ’ਚੋਂ ਮੁਸਕਾਨ ਨੇ 76.96, ਪਾਇਲ ਨੇ 75.2 ਤੇ ਸਾਗਰ ਸਿੰਘ ਨੇ 73.6 ਫੀਸਦ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਮੁਹੰਮਦ ਸਲੀਮ ਨੇ ਚੰਗੇ ਅੰਕਾਂ ਨਾਲ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Advertisement
×