ਨੇੜਲੇ ਪਿੰਡ ਚੀਮਾ ਵਿੱਚ ਆਪਸੀ ਟਕਰਾਅ ਕਾਰਨ ਜੈਂਪਰ ਨਹੀਂ ਜੋੜੇ ਜਾ ਰਹੇ ਸਨ, ਜੋ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਧਰਨਾ ਦੇ ਕੇ ਅਤੇ ਨਾਅਰੇਬਾਜ਼ੀ ਕਰਕੇ ਜੁੜਵਾਏ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਜੈਂਪਰ ਨਾ ਜੋੜੇਨ ਦਾ ਖਮਿਆਜ਼ਾ ਆਮ ਲੋਕ ਭੁਗਤ ਰਹੇ ਸਨ। ਇਸ ’ਤੇ ਕਿਸਾਨ ਜਥੇਬੰਦੀ ਨੇ ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ ਦੀ ਅਗਵਾਈ ਵਿੱਚ ਪਾਵਰਕੌਮ ਦੇ ਰੂਮੀ ਦਫ਼ਤਰ ਵਿੱਚ ਧਰਨਾ ਲਾਇਆ ਗਿਆ। ਇਸ ਮਗਰੋਂ ਵੀ ਅਧਿਕਾਰੀਆਂ ਦੇ ਹਰਕਤ ਵਿੱਚ ਨਾ ਆਉਣ ’ਤੇ ਜ਼ਿਲ੍ਹਾ ਪ੍ਰਧਾਨ ਕਮਾਲਪੁਰਾ ਨੇ ਐਲਾਨ ਕੀਤਾ ਕਿ ਜੇਕਰ ਤਿੰਨ ਵਜੇ ਤੱਕ ਜੈਂਪਰ ਨਾ ਜੋੜੇ ਗਏ ਤਾਂ ਦਫ਼ਤਰ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ।
ਇਸ ਮਗਰੋਂ ਐਕਸੀਅਨ ਦੇ ਰੂਮੀ ਦਫ਼ਤਰ ਦੇ ਅਧਿਕਾਰੀਆਂ ਨਾਲ ਫੋਨ ’ਤੇ ਰਾਬਤਾ ਕਾਇਮ ਕੀਤਾ ਅਤੇ ਕਿਸਾਨ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ। ਬਾਅਦ ਵਿੱਚ ਆਮ ਸਹਿਮਤੀ ਨਾਲ ਅਧਿਕਾਰੀਆਂ ਨੇ ਜੈਂਪਰ ਜੋੜਨ ਦੇ ਹੁਕਮ ਦਿੱਤੇ ਜਿਸ ਮਗਰੋਂ ਇਹ ਸਮੱਸਿਆ ਹੱਲ ਹੋਈ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਹੰਸਰਾ, ਚਮਕੌਰ ਸਿੰਘ ਗਿੱਲ, ਹਰਭਜਨ ਸਿੰਘ, ਬਲਵੰਤ ਸਿੰਘ ਚੀਮਾ, ਜਸਪ੍ਰੀਤ ਸਿੰਘ ਚੀਮਾ, ਦਲੀਪ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਜੱਗਾ ਬਾਸੀ, ਮਨੀ ਬਾਸੀ, ਜਿੰਦਰੀ ਸਮਰਾ, ਤੇਜਿੰਦਰ ਸਿੰਘ ਹੰਸਰਾ, ਰਘੂਨੰਦਨ ਗਿਆਨ ਸਿੰਘ, ਜੈਪਾਲ ਸਿੰਘ, ਕਰਮਜੀਤ ਸਿੰਘ ਪੰਚ, ਸੱਗੜ ਸਿੰਘ, ਸਰਬਜੀਤ ਕੌਰ ਪੰਚ, ਪਰਮਜੀਤ ਕੌਰ, ਰਣਜੀਤ ਕੌਰ, ਬਲਜੀਤ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ, ਕਰਮਜੀਤ ਕੌਰ, ਸਰੋਜ ਕੌਰ ਤੇ ਹੋਰ ਹਾਜ਼ਰ ਸਨ।