ਝਾੜ ਸਾਹਿਬ ਕਾਲਜ ਦੀ ਵਾਲੀਵਾਲ ਟੀਮ ਅੱਵਲ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈੱਨ, ਝਾੜ ਸਾਹਿਬ ਦੀ ਵਾਲੀਵਾਲ ਟੀਮ ਨੇ ਅੰਡਰ-19 ਸਮਰਾਲਾ ਜ਼ੋਨ ਦੇ ਹੋਏ ਖੇਡ ਮੁਕਾਬਲੇ ਵਿੱਚ ਪਹਿਲਾ ਸਥਾਨ, ਅੰਡਰ-19 ਖੋ-ਖੋ ’ਚ ਦੂਜਾ ਤੇ ਅੰਡਰ-19 ਰੱਸਾਕੱਸੀ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਇਲਾਕੇ ਵਿਚ ਕਾਲਜ ਦਾ...
Advertisement
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈੱਨ, ਝਾੜ ਸਾਹਿਬ ਦੀ ਵਾਲੀਵਾਲ ਟੀਮ ਨੇ ਅੰਡਰ-19 ਸਮਰਾਲਾ ਜ਼ੋਨ ਦੇ ਹੋਏ ਖੇਡ ਮੁਕਾਬਲੇ ਵਿੱਚ ਪਹਿਲਾ ਸਥਾਨ, ਅੰਡਰ-19 ਖੋ-ਖੋ ’ਚ ਦੂਜਾ ਤੇ ਅੰਡਰ-19 ਰੱਸਾਕੱਸੀ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਇਲਾਕੇ ਵਿਚ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਵਾਲੀਵਾਲ, ਖੋ-ਖੋ, ਰੱਸਾ-ਕੱਸੀ ’ਚ ਅਨਮੋਲਪ੍ਰੀਤ ਕੌਰ, ਰਮਨਦੀਪ ਕੌਰ, ਹਰਸਿਮਰਨ ਕੌਰ ਕੰਗ, ਗਗਨਦੀਪ ਕੌਰ, ਗੁਰਲੀਨ ਕੌਰ, ਹਰਮਨਦੀਪ ਕੌਰ, ਮਾਨਸੀ, ਜੈਸਮੀਨ ਕੌਰ, ਸੁਖਪ੍ਰੀਤ ਕੌਰ, ਸਿਮਰਨਦੀਪ ਕੌਰ, ਸਿਮਰਨਜੋਤ ਕੌਰ, ਜਸਪ੍ਰੀਤ ਕੌਰ, ਮਾਹੀ ਕਰਨ, ਸੋਨੀਆ, ਸੁਮਨਦੀਪ ਕੌਰ, ਦਿਲਪ੍ਰੀਤ ਕੌਰ, ਜੋਤੀ ਕੁਮਾਰੀ, ਰਾਧਿਕਾ ਵਲੋਂ ਆਪਣੀ ਮਿਹਨਤ ਸਦਕਾ ਜਿੱਤ ਪ੍ਰਾਪਤ ਕੀਤੀ। ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਸਪੋਰਟਸ ਇੰਚਾਰਜ ਰਣਬੀਰ ਸਿੰਘ ਸੋਮਲ ਤੇ ਕੇਸਰ ਸਿੰਘ ਕੋਚ ਨੂੰ ਵਧਾਈ ਦਿੱਤੀ। ਇਨ੍ਹਾਂ ਪ੍ਰਾਪਤੀਆਂ ਲਈ ਕਾਲਜ ਦੀ ਲੋਕਲ ਮੈਨੇਜਮੈਂਟ ਕਮੇਟੀ ਨੇ ਵੀ ਖੁਸ਼ੀ ਪ੍ਰਗਟ ਕੀਤੀ।
Advertisement
Advertisement
×