ਪਿੰਡ ਕੀੜੀ ਅਫ਼ਗਾਨਾ ਵਿੱਚ ਜਠੇਰਿਆਂ ਦਾ ਮੇਲਾ
ਬਹਿਲੋਲਪੁਰ ਪੁਲ ਸਰਹਿੰਦ ਨਹਿਰ ਕਿਨਾਰੇ ਵਸੇ ਪਿੰਡ ਕੀੜੀ ਅਫ਼ਗਾਨਾ ਵਿੱਚ ਸਾਹਿਬ ਸ੍ਰੀ ਗੁਰੂ ਰਵਿਦਾਸ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਪੈਰੋਕਾਰਾਂ ਵਲੋਂ ਪੌੜ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਅਤੇ ਭੰਡਾਰਾ ਚੇਅਰਮੈਨ ਬਿਸ਼ਨ ਦਾਸ ਮਜਾਰੀ ਦੀ ਅਗਵਾਈ ਹੇਠ...
Advertisement
ਬਹਿਲੋਲਪੁਰ ਪੁਲ ਸਰਹਿੰਦ ਨਹਿਰ ਕਿਨਾਰੇ ਵਸੇ ਪਿੰਡ ਕੀੜੀ ਅਫ਼ਗਾਨਾ ਵਿੱਚ ਸਾਹਿਬ ਸ੍ਰੀ ਗੁਰੂ ਰਵਿਦਾਸ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਪੈਰੋਕਾਰਾਂ ਵਲੋਂ ਪੌੜ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਅਤੇ ਭੰਡਾਰਾ ਚੇਅਰਮੈਨ ਬਿਸ਼ਨ ਦਾਸ ਮਜਾਰੀ ਦੀ ਅਗਵਾਈ ਹੇਠ ਕਰਵਾਇਆ ਗਿਆ। ਮੇਲੇ ਦੇ ਸ਼ੁਰੂ ਵਿਚ ਪ੍ਰਧਾਨ ਬਿਸ਼ਨ ਦਾਸ ਮਜਾਰੀ ਨੇ ਸੰਗਤਾਂ ਨੂੰ ‘ਜੀ ਆਇਆਂ’ ਨੂੰ ਆਖਦਿਆਂ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਕੰਮਾਂ ਦੀ ਰਿਪੋਰਟ ਪੇਸ਼ ਕਰਦਿਆਂ ਲੋਕਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਵੇਰਵਾ ਦਿੱਤਾ। ਐਡਵੋਕੇਟ ਚਮਨ ਲਾਲ ਭਰਥਲਾ ਨੇ ਉਸਾਰੇ ਜਾ ਰਹੇ ਲੰਗਰ ਹਾਲ ਲਈ ਸਰੀਆ ਦੇਣ ਦੇ ਨਾਲ ਹੋਰ ਸਹਿਯੋਗ ਦੇਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਗਾਇਕਾ ਸਰਬਜੀਤ ਮੱਟੂ ਅਤੇ ਦਾਸ ਸ਼ਿਵਾ ਨੇ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਡਾ. ਭੀਮ ਰਾਓ ਅੰਬੇਦਕਰ ਜੀ ਦੀ ਮਹਿਮਾ ਵਿਚ ਗੀਤ ਗਾਏ।
Advertisement
Advertisement
×

