Advertisement
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਦੀ ਅਗਵਾਈ ਵਿੱਚ ਅਕਾਦਮਿਕ ਸੈਸ਼ਨ 2025-26 ਲਈ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀ ਵਰਗ ਦੇ ਵੱਖ-ਵੱਖ ਅਹੁਦਿਆਂ ਲਈ ਕੌਂਸਲ ਮੈਂਬਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਅਧਿਆਪਕਾਂ ਦੁਆਰਾ ਨਾਮਜ਼ਦ ਚੌਥੀ, ਪੰਜਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਯੋਗ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਵੱਲੋਂ ਉਨ੍ਹਾਂ ਦੀ ਅਕਾਦਮਿਕ ਰਿਪੋਰਟ ਅਤੇ ਹੋਰਨਾਂ ਗਤੀਵਿਧੀਆਂ ਵਿੱਚ ਕੀਤੀ ਵਧੀਆ ਕਾਰਜਗੁਜ਼ਾਰੀ ਦੇ ਆਧਾਰ ’ਤੇ ਸਹਿਮਤੀ ਦਿੱਤੀ ਗਈ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸ਼ੈਸ਼ ਪਹਿਨਾ ਕੇ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ।
ਚੁਣੇ ਗਏ ਸੀਨੀਅਰ ਵਿਦਿਆਰਥੀ ਵਰਗ ਵਿੱਚ ਹੈੱਡ ਬੁਆਏ ਜਸਮੀਤ ਸਿੰਘ, ਹੈੱਡ ਗਰਲ ਤੇਜਸ ਭਾਟੀਆ, ਵਾਈਸ ਹੈੱਡ ਬੁਆਏ ਰਿਤਿਕ ਗਹਿਰਾ, ਵਾਈਸ ਹੈੱਡ ਗਰਲ ਮਹਿਕ ਅਰੋੜਾ, ਸਕੂਲ ਕੈਪਟਨ ਪੁਸ਼ਪਾਕ ਸਿੰਘ, ਅਨੁਸ਼ਾਸਨ ਕਪਤਾਨ- ਮਾਨਵਜੋਤ ਸਿੰਘ ਅਤੇ ਰਵਨੀਤ ਕੌਰ, ਸਪੋਰਟਸ ਕਪਤਾਨ ਜਸ਼ਨ ਅਤੇ ਮਹਿਕਪ੍ਰੀਤ ਕੌਰ ਚੁਣੇ ਗਏ।
Advertisement
Advertisement
×