ਇਕਬਾਲ ਸਿੰਘ ਨੂੰ ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਤੇ ਲੁਧਿਆਣਾ ਦੇ ਵਸਨੀਕ ਇਕਬਾਲ ਸਿੰਘ ਨੂੰ ਯੂਨੀਵਰਸਿਟੀ ਆਫ ਆਕਸਫੋਰਡ, ਲੰਡਨ ’ਚ ਕਰਵਾਏ ਸਮਾਗਮ ਦੌਰਾਨ ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰਸਿੱਧ ਸਨਮਾਨ ਗਲੋਬਲ ਇੰਡੀਅਨ ਪ੍ਰੋਗਰਾਮ ਦੇ ਦੌਰਾਨ ਦਿੱਤਾ ਗਿਆ।...
Advertisement
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਤੇ ਲੁਧਿਆਣਾ ਦੇ ਵਸਨੀਕ ਇਕਬਾਲ ਸਿੰਘ ਨੂੰ ਯੂਨੀਵਰਸਿਟੀ ਆਫ ਆਕਸਫੋਰਡ, ਲੰਡਨ ’ਚ ਕਰਵਾਏ ਸਮਾਗਮ ਦੌਰਾਨ ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰਸਿੱਧ ਸਨਮਾਨ ਗਲੋਬਲ ਇੰਡੀਅਨ ਪ੍ਰੋਗਰਾਮ ਦੇ ਦੌਰਾਨ ਦਿੱਤਾ ਗਿਆ। ਸਰਦਾਰ ਇਕਬਾਲ ਸਿੰਘ ਨੇ ਨਿਆਂ ਦੇ ਖੇਤਰ ਵਿੱਚ 25 ਸਾਲ ਤੋਂ ਵੱਧ ਦੇ ਤਜ਼ਰਬੇ, ਚੰਗੀ ਕਾਨੂੰਨੀ ਸਮਝ ਅਤੇ ਨਿਆਂ ਪ੍ਰਤੀ ਅਟੱਲ ਸਮਰਪਣ ਨਾਲ ਆਪਣੀ ਵਿਲੱਖਣ ਪਛਾਣ ਬਣਾਈ ਹੈ। ਸਮਾਜ ਦੇ ਕਮਜ਼ੋਰ ਵਰਗਾਂ ਨੂੰ ਨਿਆਂ ਦਿਵਾਉਣ ਲਈ ਉਨ੍ਹਾਂ ਦੀ ਲਗਨ, ਲੋਕ ਸੇਵਾ ਪ੍ਰਤੀ ਨਿਸ਼ਕਾਮ ਭਾਵਨਾ ਉਨ੍ਹਾਂ ਨੂੰ ਇਕ ਸੱਚਾ ਸਮਾਜਸੇਵੀ ਅਤੇ ਰਾਸ਼ਟਰਭਗਤ ਬਣਾਉਂਦੀ ਹੈ। ਇਸ ਵੇਲੇ ਇਕਬਾਲ ਸਿੰਘ 10 ਦਿਨਾਂ ਇੰਗਲੈਂਡ ਦੌਰੇ ’ਤੇ ਹਨ, ਜਿਸ ਵਿੱਚ ਉਹ ਵੱਖ ਵੱਖ ਸ਼ਖ਼ਸੀਅਤਾ, ਉਦਯੋਗਪਤੀਆਂ ਅਤੇ ਸਮਾਜਿਕ ਸੰਗਠਨਾਂ ਨਾਲ ਮੁਲਾਕਾਤ ਕਰਨਗੇ।-ਖੇਤਰੀ ਪ੍ਰਤੀਨਿਧ
Advertisement
Advertisement
×

