ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱੱਚ ਅੱਜ ਉੱਘੇ ਸੰਗੀਤ ਉਸਤਾਦ ਅਤੇ ਸੰਗੀਤ ਭਾਸਕਰ ਇੰਨ ਮਿਊਜ਼ਿਕ ਵੋਕਲ ਇਕਬਾਲ ਸਿੰਘ ਭੰਮਰਾਂ ਵੱਲੋਂ 31 ਰਾਗਾਂ ਉਪਰ ਲਿਖਤ ਪੁਸਤਕ ‘ਗੁਰਬਾਣੀ ਗਾਇਨ’ ਭਾਗ ਪਹਿਲਾ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਨਿਰਧਾਰਤ ਰਾਗਾਂ ਵਿੱਚ ਉੱਚਰੀ ਇਲਾਹੀ ਬਾਣੀ ਦੀ ਕੀਰਤਨ ਸ਼ੈਲੀ ਸਾਨੂੰ ਪ੍ਰਮੇਸ਼ਵਰ ਦੀ ਬੰਦਗੀ ਨਾਲ ਜੁੜ ਕੇ ਆਪਣੇ ਅੰਦਰ ਰੂਹਾਨੀ ਪ੍ਰੇਮ ਪੈਦਾ ਕਰਨ ਦਾ ਰਸਤਾ ਦਰਸਾਉਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ, ਬੱਚਿਆਂ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੂੰ ਨਿਰਧਾਰਤ ਰਾਗਾਂ ਦੇ ਗਾਇਨ ਦੀ ਪੁਖਤਾ ਢੰਗ ਨਾਲ ਜਾਣਕਾਰੀ ਦੇਣ ਸਬੰਧੀ ਇਕਬਾਲ ਸਿੰਘ ਭੰਮਰਾ ਦੀ ਪਲੇਠੀ ਪੁਸਤਕ" ਗੁਰਬਾਣੀ ਗਾਇਨ" ਕੇਵਲ ਇੱਕ ਪੁਸਤਕ ਨਹੀਂ ਬਲਕਿ ਇੱਕ ਖੋਜ ਭਰਪੂਰ ਗਿਆਨ ਵਰਧੱਕ ਦਸਤਾਵੇਜ਼ ਹੈ ਜੋ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ।
ਇਸ ਮੌਕੇ ਇਕਬਾਲ ਸਿੰਘ ਭੰਮਰਾ ਨੇ ਪ੍ਰਧਾਨ ਇੰਦਰਜੀਤ ਸਿੰਘ ਮਕੱੜ ਤੇ ਪ੍ਰਮੁੱਖ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਰਣਜੀਤ ਸਿੰਘ ਖਾਲਸਾ, ਹਰਮਿੰਦਰ ਸਿੰਘ ਕੋਹਲੀ, ਹਰਪ੍ਰੀਤ ਸਿੰਘ ਗੁਰਮ, ਸੰਚਾਰੀ ਭੰਮਰਾ ਅਤੇ ਸੁਰਮਨੀ ਭੰਮਰਾ ਵੀ ਹਾਜ਼ਰ ਸਨ।