ਗਾਰਡਨ ਵੈਲੀ ਸਕੂਲ ’ਚ ਨਿਵੇਸ਼ ਸਮਾਰੋਹ
ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ ਵਿੱਚ ਨਿਵੇਸ਼ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਕੂਲ ਦੀ ਵਿਦਿਆਰਥੀ ਲੀਡਰਸ਼ਿਪ ਟੀਮ ਦਾ ਸਨਮਾਨ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਹੈੱਡਮਿਸਟ੍ਰੈਸ ਹਰਜੀਤ ਕੌਰ ਨੇ ਕੀਤੀ। ਸਮਾਰੋਹ ਵਿੱਚ ਮਾਸਟਰ ਗੁਰਦੇਵ ਸਿੰਘ ਨੂੰ ‘ਹੈੱਡ ਬੁਆਏ’ ਅਤੇ ਮਿਸ ਨਵਜੋਤ ਕੌਰ ਨੂੰ ‘ਹੈੱਡ ਗਰਲ’ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਨਾਲ ਹੀ ਸੀਜਪਾਲ ਸਿੰਘ ਨੂੰ ‘ਵਾਈਸ ਹੈੱਡ ਬੁਆਏ’ ਅਤੇ ਵਤਨਪ੍ਰੀਤ ਕੌਰ ਨੂੰ ‘ਵਾਈਸ ਹੈੱਡ ਗਰਲ’ ਚੁਣਿਆ ਗਿਆ।
ਸਕੂਲ ਦੀ ਸੁਚਾਰੂ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਵੀ ਕੀਤਾ, ਜਿਸ ਵਿਚ ਹਾਊਸ ਕਪਤਾਨ, ਵਾਈਸ ਹਾਊਸ ਕਪਤਾਨ, ਨੋਟਿਸ ਬੋਰਡ ਇੰਚਾਰਜ ਅਤੇ ਸਫ਼ਾਈ ਕਮੇਟੀ ਸ਼ਾਮਲ ਹਨ। ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਵਿਦਿਆਰਥੀਆਂ ਵਿਚ ਲੀਡਰਸ਼ਿਪ ਦੀ ਭਾਵਨਾ ਜਗਾਉਣਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣਾ ਸਾਡਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਨਵੇਂ ਚੁਣੇ ਗਏ ਵਿਦਿਆਰਥੀ ਆਗੂ ਸਕੂਲ ਦੀ ਤਰੱਕੀ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਣਗੇ। ਹੈੱਡਮਿਸਟ੍ਰੇਸ ਹਰਜੀਤ ਕੌਰ ਨੇ ਨਵੀਂ ਲੀਡਰਸ਼ਿਪ ਟੀਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਟੀਮ ਵਰਕ ਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸਮਾਰੋਹ ਵਿਚ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ, ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ।