ਏਐੱਸ ਕਾਲਜ ਵਿੱਚ ਅੰਤਰ-ਕਲਾਸ ਖੇਡ ਮੁਕਾਬਲੇ
ਇਥੋਂ ਦੇ ਏਐੱਸ ਕਾਲਜ ਫਾਰ ਵਿਮੈੱਨ ਵਿੱਚ ਪ੍ਰਿੰਸੀਪਲ ਰਣਜੀਤ ਕੌਰ ਦੀ ਅਗਵਾਈ ਹੇਠ ਸਰੀਰਕ ਸਿੱਖਿਆ ਵਿਭਾਗ ਵੱਲੋਂ ਮੇਜਰ ਧਿਆਨ ਚੰਦ ਦੀ ਯਾਦ ਨੂੰ ਸਮਰਪਿਤ ਇੰਟਰ ਕਲਾਸ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡਾ. ਮੋਨਿਕਾ, ਮੈਡਮ ਮਾਨਸੀ ਅਤੇ ਯੁਵਿਕਾ ਨੇ ਵਿਦਿਆਰਥੀਆਂ ਨੂੰ ਮੇਜਰ ਧਿਆਨ ਚੰਦ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਉੱਥੇ ਹੀ ਮਾਨਸਿਕ ਵਿਕਾਸ ਕਰਨ ਵਿਚ ਵੀ ਸਹਾਈ ਹੁੰਦੀਆਂ ਹਨ। ਇਸ ਮੌਕੇ ਹੋਏ 100 ਮੀਟਰ ਦੌੜ ਮੁਕਾਬਲਿਆਂ ਵਿਚ ਮੀਰਾ ਨੇ ਪਹਿਲਾ, ਨੰਦਨੀ ਨੇ ਦੂਜਾ ਅਤੇ ਸ਼ਾਰਧਾ ਨੇ ਤੀਜਾ, ਬਤਖ ਸੈਰ ਵਿਚ ਮੀਰਾ ਨੇ ਪਹਿਲਾ, ਨੇਹਾ ਨੇ ਦੂਜਾ ਅਤੇ ਮੇਘਾ ਨੇ ਤੀਜਾ, ਡੱਡੂ ਛਾਲ ਵਿਚ ਮੀਰਾ ਨੇ ਪਹਿਲਾ, ਨੇਹਾ ਨੇ ਦੂਜਾ ਅਤੇ ਮੇਘਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗੁਬਾਰਾ ਭੰਨਣ ਵਿਚ ਅਕਵੀਰ ਕੌਰ ਪਹਿਲੇ, ਅਰਸ਼ਪ੍ਰੀਤ ਕੌਰ ਦੂਜੇ ਅਤੇ ਸ਼ਾਰਧਾ ਤੀਜੇ, ਸ਼ਟਲ ਰੰਨ ਵਿਚ ਨੰਦਨੀ ਪਹਿਲੇ, ਸ਼ਾਰਧਾ ਦੂਜੇ, ਮਨਪ੍ਰੀਤ ਤੀਜੇ, ਜੇਮ ਰੇਸ ਵਿਚ ਅਰਸ਼ਪ੍ਰੀਤ ਕੌਰ ਪਹਿਲੇ, ਪ੍ਰਾਚੀ ਵਰਮਾ ਦੂਜੇ ਅਤੇ ਅਕਵੀਰ ਕੌਰ ਤੇ ਅਕਸ਼ਿਤਾ ਵਿਜ ਤੀਜੇ ਸਥਾਨ ’ਤੇ ਰਹੀਆਂ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਐਡਵੋਕੇਟ ਨਵੀਨ ਥੰਮਣ, ਰਾਜੇਸ਼ ਡਾਲੀ, ਜਤਿੰਦਰ ਦੇਵਗਨ, ਕਵਿਤਾ ਗੁਪਤਾ ਨੇ ਜੇਤੂਆਂ ਨੂੰ ਸਰਟੀਫ਼ਿਕੇਟਾਂ ਦੀ ਵੰਡ ਕਰਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਖੇਡਾਂ ਵਿਚ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ ਦੀ ਅਪੀਲ ਕੀਤੀ।