DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੁਰਾਂ ਦੀ ਸੰਭਾਲ ਬਾਰੇ ਵੈਟਰਨਰੀ ’ਵਰਸਿਟੀ ’ਚ ਸਥਾਪਤ ਹੋਵੇਗਾ ਅਦਾਰਾ

ਪੰਜਾਬ ਤੇ ਗੁਆਂਢੀ ਸੂਬਿਆਂ ਨੂੰ ਮਿਲੇਗਾ ਲਾਭ

  • fb
  • twitter
  • whatsapp
  • whatsapp
Advertisement

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬਰੂਕ ਹਸਪਤਾਲ ਫਾਰ ਐਨੀਮਲਜ਼ ਨਾਲ ਇਕ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਹਨ। ਇਸ ਦੇ ਤਹਿਤ ਵੈਟਰਨਰੀ ਯੂਨੀਵਰਸਿਟੀ ਵਿਖੇ ਖੁਰਾਂ ਦੀ ਸੰਭਾਲ ਸਬੰਧੀ ਸੰਸਥਾ ਸਥਾਪਤ ਕੀਤੀ ਜਾਏਗੀ। ਇਹ ਸੰਸਥਾ ਵੈਟਰਨਰੀ ਡਾਕਟਰਾਂ, ਵਿਦਿਆਰਥੀਆਂ, ਅਰਧ-ਵੈਟਰਨਰੀ ਪੇਸ਼ੇਵਰਾਂ, ਸਥਾਨਕ ਪੇਸ਼ੇਵਰਾਂ ਅਤੇ ਘੋੜਿਆਂ ਦੇ ਮਾਲਕਾਂ ਨੂੰ ਸਿਖਲਾਈ ਪ੍ਰਦਾਨ ਕਰੇਗੀ। ਘੋੜਾ ਜਾਤੀ ਦੇ ਜਾਨਵਰਾਂ ਦੇ ਖੁਰਾਂ ਦੀ ਸੰਭਾਲ ਲਈ ਆਮ ਤੌਰ ’ਤੇ ਰਵਾਇਤੀ ਅਤੇ ਵਿਰਾਸਤੀ ਲੋਕ ਹੀ ਇਸ ਪੇਸ਼ੇ ਨੂੰ ਕਰ ਰਹੇ ਹਨ। ਇਸ ਪੇਸ਼ੇ ਵਿੱਚ ਨਵਾਂਪਨ ਲਿਆਉਣ ਲਈ ਇਹ ਸੰਸਥਾ ਸਥਾਪਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਪੰਜਾਬ ਅਤੇ ਗੁਆਂਢੀ ਸੂਬਿਆਂ- ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਦੇ ਪੇਸ਼ੇਵਰਾਂ ਨੂੰ ਫਾਇਦਾ ਹੋਵੇਗਾ। ਬਰੂਕ ਹਸਪਾਲ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਜਾਣ ਵਾਲਾ ਇਹ ਦੂਸਰਾ ਕੇਂਦਰ ਹੋਵੇਗਾ। ਬਰੂਕ ਹਸਪਤਾਲ ਇਕ ਪਸ਼ੂ ਭਲਾਈ ਸੰਗਠਨ ਹੈ ਜੋ ਭਾਰਤ ਦੇ ਪਸ਼ੂ ਭਲਾਈ ਬੋਰਡ ਵੱਲੋਂ ਰਜਿਸਟਰਡ ਹੈ ਅਤੇ ਘੋੜਿਆਂ ਅਤੇ ਖੱਚਰਾਂ ਦੀ ਭਲਾਈ ਲਈ ਕੰਮ ਕਰਦਾ ਹੈ।

ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਸੰਸਥਾ ਨਾਲ ਘੋੜਿਆਂ ਦੇ ਖੁਰਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਏਗਾ ਅਤੇ ਉਹ ਲੰਗੜੇਪਣ ਤੋਂ ਬਚ ਸਕਣਗੇ। ਉਨ੍ਹਾਂ ਕਿਹਾ ਕਿ ਘੋੜਾ ਪਾਲਣ ਵਾਲਿਆਂ ਦੀਆਂ ਦੋ ਸ਼੍ਰੇਣੀਆਂ ਹਨ ਜਿਨ੍ਹਾਂ ਵਿੱਚੋਂ ਇਕ ਸ਼੍ਰੇਣੀ ਸ਼ੌਕੀਆ ਤੌਰ ’ਤੇ ਸਾਥੀ ਜਾਨਵਰਾਂ ਵਜੋਂ ਪਾਲਦੀ ਹੈ ਅਤੇ ਦੂਸਰੀ ਸ਼੍ਰੇਣੀ ਆਪਣੀ ਰੋਜ਼ੀ ਰੋਟੀ ਲਈ ਇਨ੍ਹਾਂ ਨੂੰ ਪਾਲਦੀ ਹੈ। ਰੋਜ਼ੀ ਰੋਟੀ ਲਈ ਪਾਲੇ ਜਾਣ ਵਾਲੇ ਘੋੜਾ ਜਾਤੀ ਦੇ ਜਾਨਵਰ ਅਕਸਰ ਅਣਗੌਲੇ ਰਹਿੰਦੇ ਹਨ। ਇਸ ਸੰਸਥਾ ਦੇ ਸਿੱਖਿਅਤ ਪੇਸੇਵਰਾਂ ਦੀ ਸਾਂਭ ਸੰਭਾਲ ਨਾਲ ਅਜਿਹੇ ਜਾਵਨਰਾਂ ਦੀ ਭਲਾਈ ਕਰਕੇ ਉਨ੍ਹਾਂ ਦੀ ਸਿਹਤ ਸੰਭਾਲੀ ਜਾ ਸਕਦੀ ਹੈ।

Advertisement

Advertisement
×