ਇੰਸਪੈਕਟਰ ਸੁਰੇਸ਼ ਕੁਮਾਰ ਦਾ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨ ਅੱਜ
ਕਾਊਂਟਰ ਇੰਟੈਲੀਜੈਂਸ ਤਹਿਤ ਲੁਧਿਆਣਾ ਪੁਲੀਸ ਵਿੱਚ ਤਾਇਨਾਤ ਇੰਸਪੈਕਟਰ ਸੁਰੇਸ਼ ਕੁਮਾਰ ਨੂੰ ਆਜ਼ਾਦੀ ਦਿਵਸ 2025 ਮੌਕੇ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ। ਇਸ ਆਜ਼ਾਦੀ ਦਿਵਸ-2025 ਦੌਰਾਨ ਪੰਜਾਬ ਦੇ ਸਿਰਫ਼ ਦੋ ਪੁਲੀਸ ਅਧਿਕਾਰੀ ਹਨ, ਜਿਨ੍ਹਾਂ ਵਿੱਚ ਇੰਸਪੈਕਟਰ ਸੁਰੇਸ਼ ਕੁਮਾਰ ਅਤੇ ਏਡੀਜੀਪੀ ਪੀਏਪੀ ਐੱਮਐੱਫ ਫਾਰੂਕੀ ਨੂੰ ਇਸ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ। ਇੰਸਪੈਕਟਰ ਸੁਰੇਸ਼ ਕੁਮਾਰ ਦਾ ਲਾਅ ਇਨਫੋਰਸਮੈਂਟ ਵਿੱਚ ਇੱਕ ਸ਼ਾਨਦਾਰ ਕਰੀਅਰ ਰਿਕਾਰਡ ਹੈ, ਜਿਸ ਦੇ ਤਹਿਤ ਕਈ ਸਨਮਾਨ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚ 2016 ਦੇ ਗਣਤੰਤਰ ਦਿਵਸ ਮੌਕੇ ਸ਼ਾਨਦਾਰ ਸੇਵਾ ਲਈ ਰਾਸ਼ਟਰਪਤੀ ਪੁਲੀਸ ਮੈਡਲ ਅਤੇ 2023 ਵਿੱਚ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਸ਼ਾਮਲ ਹਨ। ਇੰਸਪੈਕਟਰ ਸੁਰੇਸ਼ ਕੁਮਾਰ ਨੂੰ ਕ੍ਰਮਵਾਰ 2010, 2017, 2022 ਅਤੇ 2023 ਵਿੱਚ 4 ਵਾਰ ਡੀ.ਜੀ.ਪੀ. ਡਿਸਕ ਨਾਲ ਨਿਵਾਜਿਆ ਗਿਆ, 200 ਤੋਂ ਵੱਧ ਪ੍ਰਸ਼ੰਸਾ ਸਰਟੀਫਿਕੇਟ ਅਤੇ ਉਨ੍ਹਾਂ ਸੀਨੀਅਰ ਪੁਲੀਸ ਅਧਿਕਾਰੀਆਂ ਤੋਂ 10 ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਕੀਤੇ ਹਨ।