ਸੈਂਟੀਨਲ ਸਕੂਲ ’ਚ ਆਜ਼ਾਦੀ ਦਿਵਸ ਮਨਾਇਆ
ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿੱਚ ਆਜ਼ਾਦੀ ਦਿਵਸ ਸਮਾਰੋਹ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਤਿਰੰਗੇ ਨੂੰ ਆਦਰ ਨਾਲ ਲਹਿਰਾਇਆ ਗਿਆ ਅਤੇ ਸਲਾਮੀ ਦਿੱਤੀ ਗਈ। ਰਾਸ਼ਟਰੀ ਗੀਤ ਨਾਲ ਪੂਰੇ ਸਕੂਲ ਵਿੱਚ ਦੇਸ਼ ਭਗਤੀ ਦਾ ਮਾਹੌਲ ਬਣ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਪਵਿੱਤਰ ਪਲ ਲਈ ਇੱਕ ਜੁਟ ਹੋ ਕੇ ਭਾਰਤ ਮਾਤਾ ਲਈ ਆਪਣੇ ਪ੍ਰੇਮ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਰਸਮੀ ਸਮਾਰੋਹ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਏ। ਵਿਦਿਆਰਥੀਆਂ ਨੇ ਭੰਗੜੇ ਅਤੇ ਗਿੱਧੇ ਦੀਆਂ ਰੰਗਾਰੰਗ ਪ੍ਰਸਤੁਤੀਆਂ ਨਾਲ ਸਭ ਨੂੰ ਮਨੋਰੰਜਿਤ ਕੀਤਾ। ਕਈ ਬੱਚਿਆਂ ਨੇ ਭਾਸ਼ਣ, ਕਵਿਤਾ ਪਾਠ ਅਤੇ ਦੇਸ਼ਭਗਤੀ ਦੇ ਗੀਤਾਂ ਦੇ ਨਾਲ ਸਭ ਦੇ ਮਨਾਂ ਨੂੰ ਦੇਸ਼ ਪ੍ਰੇਮ ਨਾਲ ਭਰ ਦਿੱਤਾ।
ਚੇਅਰਮੈਨ ਕਰਨਵੀਰ ਸਿੰਘ ਢਿਲੋਂ ਨੇ ਸਭ ਨੂੰ ਵਧਾਇਆਂ ਦਿੰਦਿਆ ਕਿਹਾ ਕਿ ਭਾਰਤ ਦਾ ਭਵਿੱਖ ਸਾਡੀ ਨੌਜਵਾਨ ਪੀੜ੍ਹੀ ਦੇ ਹੱਥ ਵਿੱਚ ਹੈ ਅਤੇ ਅਸੀਂ ਉਨ੍ਹਾਂ ਨੂੰ ਚੰਗੇ ਸੰਸਕਾਰ ਦੇ ਕੇ ਹੀ ਦੇਸ਼ ਨੂੰ ਅੱਗੇ ਲੈ ਜਾ ਸਕਦੇ ਹਾਂ।ਐਮ. ਡੀ. ਅੰਮ੍ਰਿਤਪਾਲ ਕੌਰ ਢਿਲੌਂ ਨੇ ਬੱਚਿਆਂ ਨੂੰ ਸਿੱਖਿਆ, ਅਨੁਸ਼ਾਸਨ ਅਤੇ ਦੇਸ਼ਭਗਤੀ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ। ਪ੍ਰਿੰ . ਡਾ. ਪੂਨਮ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਇਆਂ ਦਿੰਦੇ ਹੋਏ ਕਿਹਾ ਕਿ ਆਜ਼ਾਦੀ ਸਾਨੂੰ ਬੜੀ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ ਅਤੇ ਇਸ ਦੀ ਰੱਖਿਆ ਲਈ ਸਾਨੂ ਹਮੇਸ਼ਾ ਸੱਚਾਈ, ਏਕਤਾ ਅਤੇ ਮਿਹਨਤ ਦੇ ਰਸਤੇ ਤੇ ਤੁਰ ਕੇ ਕਰਨੀ ਚਾਹੀਦੀ ਹੈ। ਸਾਨੂੰ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਚਾਹਿਦਾ ਹੈ ਅਤੇ ਕਦੇ ਵੀ ਸਹੀਦਾਂ ਦੀ ਸ਼ਹਾਦਤ ਨੂੰ ਭੁਲ੍ਹਣਾ ਨਹੀਂ ਚਾਹੀਦਾ।ਸਮਾਰੋਹ ਦੇ ਅੰਤ ‘ਤੇ ਲੱਡੂ ਵੰਡੇ ਗਏ ਅਤੇ ਵਿਦਿਆਰਥੀਆਂ ਨੇ ‘ਵੰਦੇ ਮਾਤਰਮ ਗਾਨ’ ਅਤੇ ‘ਜੈ ਹਿੰਦ’ ਦੇ ਨਾਅਰੇ ਲਗਾ ਕੇ ਦਿਨ ਨੂੰ ਯਾਦਗਾਰ ਬਣਾਇਆ।