ਲੇਬਰ ’ਚ ਵਾਧੇ ਨਾਲ ਅਨਾਜ ਮੰਡੀ ਮਜ਼ਦੂਰਾਂ ਵਿੱਚ ਖੁਸ਼ੀ ਦੀ ਲਹਿਰ
ਅਨਾਜ ਮੰਡੀ ਮਜ਼ਦੂਰ ਯੂਨੀਅਨ ਸਮਰਾਲਾ ਦੇ ਪ੍ਰਧਾਨ ਮਹਿੰਦਰ ਸਿੰਘ ਅਤੇ ਸੂਬੇ ਦੇ ਜੁਆਇੰਟ ਸਕੱਤਰ ਕਲਮਜੀਤ ਸਿੰਘ ਬੰਗੜ ਨੇ ਅਨਾਜ ਮੰਡੀ ਵਿੱਚ ਇਕੱਤਰ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਅਨਾਜ ਮੰਡੀ ਮਜ਼ਦੂਰਾਂ ਦੀ ਲੇਬਰ ਵਿੱਚ ਵਾਧਾ ਕਰਕੇ ਪੰਜਾਬ ਭਰ ਦੇ ਮਜ਼ਦੂਰਾਂ ਦਾ ਦਿਲ ਜਿੱਤ ਲਿਆ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੀ ਪੁਰਾਣੀ ਅਤੇ ਮੁੱਢਲੀ ਮੰਗ ਨੂੰ ਮੰਨਦਿਆਂ ਉਨ੍ਹਾਂ ਦੀ ਲੇਬਰ ਜੋ 17.50 ਰੁਪਏ ਤੋਂ ਵਧਾ ਕੇ 18.96 ਰੁਪਏ (ਪ੍ਰਤੀ ਬੈਗ 37.5 ਕਿਲੋਗ੍ਰਾਮ) ਇਸ ਤਹਿਤ 1.46 ਰੁਪਏ ਦਾ ਵਾਧਾ ਕਰਕੇ ਪੰਜਾਬ ਦੇ ਮਜ਼ਦੂਰਾਂ ਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਹੈ। ਆਗੂਆਂ ਨੇ ਅੱਗੇ ਕਿਹਾ ਕਿ ਇਸ ਨਾਲ ਪੰਜਾਬ ਭਰ ਦੇ ਮਜ਼ਦੂਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਅਤੇ ਸਮਰਾਲਾ ਅਨਾਜ ਮੰਡੀ ਦੇ ਸਮੂਹ ਮਜ਼ਦੂਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਭਵਿੱਖ ਵਿੱਚ ਪੰਜਾਬ ਸਰਕਾਰ ਮਜ਼ਦੂਰਾਂ ਦੇ ਹੱਕਾਂ ਨੂੰ ਅੱਗੇ ਰੱਖਕੇ ਹੋਰ ਵਧੀਆ ਫੈਸਲੇ ਲਵੇਗੀ। ਇਸ ਮੌਕੇ ਅਨਾਜ ਮੰਡੀ ਦੇ ਸਮੂਹ ਆੜ੍ਹਤੀਆਂ ਨੇ ਕਿਹਾ ਕਿ ਸਰਕਾਰ ਨੇ ਅਨਾਜ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਕਰਕੇ ਸ਼ਲਾਘਾਯੋਗ ਕਦਮ ਪੁੱਟਿਆ ਹੈ, ਜਿਸ ਦਾ ਸਮੂਹ ਆੜ੍ਹਤੀਏ ਧੰਨਵਾਦ ਕਰਦੇ ਹਨ। ਇਸ ਮੌਕੇ ਭਗਵੰਤ ਸਿੰਘ, ਚਰਨਜੀਤ ਸਿੰਘ, ਗੁਰਦੀਪ ਸਿੰਘ ਰਿੰਪਾ, ਮੇਜਰ ਸਿੰਘ, ਮਨਜੀਤ ਸਿੰਘ ਲਾਡੀ, ਗੁਰਪ੍ਰੀਤ ਸਿੰਘ ਗੁਰੀ, ਮਲਕੀਤ ਸਿੰਘ, ਅਮੋਲਕ ਸਿੰਘ, ਜਗਦੀਪ ਜੱਗੀ, ਤਰਸੇਮ ਸਿੰਘ, ਕਾਕਾ ਭਜਨ ਸਿੰਘ, ਰਾਮ ਸਿੰਘ, ਗੁਰਪ੍ਰੀਤ ਗੋਪੀ, ਹੈਪੀ, ਮੋਹਣ ਸਿੰਘ, ਚਰਨ ਸਿੰਘ, ਗੱਡੂ, ਮੋਹਣ ਸਿੰਘ, ਗੱਗੂ, ਬੱਗਾ, ਬਚਨ ਸਿੰਘ, ਪੱਪੂ, ਛਿੰਦਰ ਸਿੰਘ, ਜਿੰਦੂ ਆਦਿ ਤੋਂ ਇਲਾਵਾ ਹੋਰ ਅਨਾਜ ਮੰਡੀ ਮਜ਼ਦੂਰ ਵੀ ਹਾਜਰ ਸਨ। ਅਖੀਰ ਸਿੰਘ ਸੂਬਾ ਜੁਆਇੰਟ ਸੈਕਟਰੀ ਕਮਲਜੀਤ ਸਿੰਘ ਬੰਗੜ ਨੇ ਮੀਟਿੰਗ ਵਿੱਚ ਸ਼ਾਮਲ ਮਜ਼ਦੂਰਾਂ ਦਾ ਧੰਨਵਾਦ ਕੀਤਾ।