ਸਰਬੱਤ ਦਾ ਭਲਾ ਚੈਰੀਟੇਬਲ ਲੈਬਾਰੇਟਰੀ ਦਾ ਉਦਘਾਟਨ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਇਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਲੇਰਕੋਟਲਾ ਰੋਡ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਸਮਾਜਸੇਵੀ ਐੱਸ ਪੀ ਓਬਰਾਏ ਵੱਲੋਂ 146ਵੀਂ ਸਨੀ ਓਬਰਾਏ ਕਲੀਨਿਕ ਲੈਬ ਐਂਡ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਇਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਲੇਰਕੋਟਲਾ ਰੋਡ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਸਮਾਜਸੇਵੀ ਐੱਸ ਪੀ ਓਬਰਾਏ ਵੱਲੋਂ 146ਵੀਂ ਸਨੀ ਓਬਰਾਏ ਕਲੀਨਿਕ ਲੈਬ ਐਂਡ ਡਾਇਗਨੋਸਟਿਕਸ ਸੈਂਟਰ ਲੈਬਾਰੇਟਰੀ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਲੈਬੋਰੇਟਰੀ ਵਿੱਚ ਗ਼ਰੀਬ ਅਤੇ ਲੋੜਵੰਦਾਂ ਦੇ ਸਸਤੇ ਸਰੀਰਕ ਰੋਗਾਂ ਦੇ ਟੈਸਟ ਕੀਤੇ ਜਾਣਗੇ ਅਤੇ ਜਲਦ ਹੀ ਖੰਨਾ ਵਿਚ ਦੰਦਾਂ ਤੇ ਫਿਜ਼ੀਓਥਰੈਪੀ ਹਸਪਤਾਲ ਵੀ ਖੋਲ੍ਹਿਆ ਜਾਵੇਗਾ ਜਿਸ ਵਿਚ ਸਸਤੇ ਰੇਟਾਂ ’ਤੇ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ ਵੱਖ ਸੂਬਿਆਂ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਦੇਣ ਲਈ ਚੈਰੀਟੇਬਲ ਹਸਪਤਾਲ ਅਤੇ ਲੋੜਵੰਦ ਸਕੂਲੀ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਦਲਜੀਤ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਕਰਨ ਸਿੰਘ ਗਿੱਲ, ਅਜੀਤ ਸਿੰਘ, ਦਲਵੀਰ ਸਿੰਘ, ਮੇਜਰ ਸਿੰਘ ਸ਼ੇਰਗੜ੍ਹੀਆ, ਸੁਰਿੰਦਰ ਸਿੰਘ, ਕਰਮ ਸਿੰਘ, ਸੁਰਿੰਦਰ ਸਿੰਘ, ਦਲਬੀਰ ਸਿੰਘ, ਗੁਰਜੀਤ ਸਿੰਘ, ਨਿੱਕਾ ਸਿੰਘ ਢਿੱਲੋਂ, ਰਘਵੀਰ ਸਿੰਘ, ਮੇਜਰ ਸਿੰਘ ਸ਼ੇਰਗਿੱਲ, ਹਰਪਾਲ ਸਿੰਘ ਮਾਵੀ, ਗੁਰਤੇਜ ਸਿੰਘ, ਗੁਰਿੰਦਰ ਸਿੰਘ, ਨਰਿੰਦਰ ਸਿੰਘ ਚੀਮਾ, ਮੋਹਨ ਸਿੰਘ, ਸਵਰਨ ਸਿੰਘ, ਕੁਲਵੰਤ ਸਿੰਘ, ਸਤੀਸ਼ ਰਾਮਪਾਲ, ਜੰਗ ਸਿੰਘ ਮਾਂਗਟ, ਨਰਿੰਦਰ ਸਿੰਘ, ਵਿਸ਼ਾਲ ਬੋਬੀ, ਅਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।

