ਪੀ ਏ ਯੂ ਰਿਟਾਇਰਡ ਕਰਮਚਾਰੀ ਭਲਾਈ ਐਸੋਸੀਏਸ਼ਨ ਦੀ ਜਨਰਲ ਹਾਊਸ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮ ਬਾਂਸਲ ਦੀ ਅਗਵਾਈ ਹੇਠ ਪੀ ਏ ਯੂ ਸਟੂਡੈਂਟਸ ਹੋਮ ਆਡੀਟੋਰੀਅਮ ਵਿੱਚ ਹੋਈ। ਲਗਭਗ 100 ਰਿਟਾਇਰਡ ਮੈਂਬਰਾਂ ਨੇ ਇਸ ਮੀਟਿੰਗ ਵਿੱਚ ਹਾਜ਼ਰੀ ਭਰੀ। ਜਨਰਲ ਸਕੱਤਰ ਸਤੀਸ਼ ਸੂਦ ਨੇ ਬਕਾਇਆ ਮੰਗਾਂ ’ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਰਿਟਾਇਰਡ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਜੁਲਾਈ 2025 ਦੀ ਐੱਲ ਟੀ ਏ ਜਲਦੀ ਮਿਲ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਮੀਟਿੰਗ ਹੋਈ ਸੀ, ਜਿਨ੍ਹਾਂ ਨੇ ਫਿਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੀਟਿੰਗ ਕਰਵਾਈ,ਦੋਵਾਂ ਨੇ ਯਕੀਨ ਦਿਵਾਇਆ ਕਿ ਉਹ 10 ਨਵੰਬਰ ਨੂੰ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਸ੍ਰੀ ਬਾਂਸਲ ਨੇ ਦੱਸਿਆ ਕਿ ਪੀ ਏ ਯੂ ਨੇ 85 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਬਕਾਇਆ ਬਿੱਲ ਤਿਆਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਲ ਆਡਿਟ ਵਿਭਾਗ ਨੇ ਆਪਣੇ ਸਟਾਫ ਦੀ ਗਿਣਤੀ ਦੋ ਤੋਂ ਵਧਾ ਕੇ ਪੰਜ ਕਰ ਦਿੱਤੀ ਹੈ, ਤਾਂ ਜੋ ਆਡੀਟ ਕੰਮ ਜਲਦ ਪੂਰਾ ਹੋ ਸਕੇ। ਸਭਾ ਵਿੱਚ ਕਾਰਜਕਾਰੀ ਕੌਂਸਲ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਚਰਨਜੀਤ ਸਿੰਘ ਗਰੇਵਾਲ, ਗੁਲਸ਼ਨ ਸਿੰਘ ਬੁੱਟਰ, ਵਿਨੋਦ ਕੁਮਾਰ ਮਲਹੋਤਰਾ, ਆਰ. ਐਸ. ਅਰੋੜਾ, ਮਹੀਪਾਲ ਸਿੰਘ ਰਾਜਪੂਤ, ਬਲਵਿੰਦਰ ਸਿੰਘ, ਕਮਲੇਸ਼ ਕੁਮਾਰ, ਕੇ. ਸੀ. ਭਾਰਗਵ, ਸੁਰਿੰਦਰ ਮੋਹਨ, ਚੰਦਰ ਸ਼ੇਖਰ, ਐਮ. ਪੀ. ਸਿੰਘ, ਕਮਲਜੀਤ ਸਿੰਘ, ਰਜਿੰਦਰ ਸਿੰਘ ਨਿਜ਼ਜਰ (ਕੈਨੇਡਾ), ਐਚ. ਐਲ. ਧੁੰਨਾ, ਸੱਜਣ ਸਿੰਘ ਕੈਥ, ਪਰਵੀਨ, ਜਸਬੀਰ ਸਿੰਘ, ਅਨੂਪ ਸਿੰਘ, ਸ਼ਯਾਮ ਮੂਰਤੀ, ਅਸ਼ੋਕ ਗੁਰਦਾਸਪੁਰ, ਜਗਤਾਰ ਸਿੰਘ, ਜਗੀਰ ਸਿੰਘ (ਐਕਸ ਏ.ਓ.), ਇੰਦਰਜੀਤ ਸਿੰਘ ਗੰਭੀਰ, ਐਚ. ਕੇ. ਕਪੂਰ, ਨਰੇਸ਼ ਖੰਨਾ, ਬਲਵੰਤ ਸਿੰਘ ਰਾਣਾ, ਜਗੀਰ ਸਿੰਘ (ਸੀ.ਏ.ਯੂ.), ਕਿਸ਼ੋਰੀ ਲਾਲ (ਜਲੰਧਰ), ਦੇਵ ਰਾਜ, ਆਰ. ਕੇ. ਵਰਮਾ, ਤਿਲਕ ਰਾਜ, ਏ. ਐਸ. ਮਾਨ, ਅਨੀਲ ਸਭਰਵਾਲ, ਮਿਸਜ਼ ਹਰਜਿੰਦਰ ਕੌਰ, ਮਿਸਜ਼ ਪਰਵੀਨ ਅਤੇ ਮੀਨਾ ਕੁਮਾਰੀ ਆਦਿ ਸ਼ਾਮਲ ਸਨ।