ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਾਜਾਇਜ਼ ਰੇਹੜੀਆਂ ਨੇ ਵਿਗਾੜੀ ‘ਸਮਾਰਟ ਸ਼ਹਿਰ’ ਦੀ ਦਿੱਖ

ਟਰੈਫਿਕ ਨਿਯਮਾਂ ਦੀਆਂ ਸ਼ਰ੍ਹੇਆਮ ਉਡਾਈਆਂ ਜਾ ਰਹੀਆਂ ਨੇ ਧੱਜੀਆਂ
Advertisement

ਸਤਵਿੰਦਰ ਬਸਰਾ

ਲੁਧਿਆਣਾ, 4 ਜੁਲਾਈ

Advertisement

ਲੁਧਿਆਣਾ ਅਤੇ ਆਸ-ਪਾਸ ਦੀਆਂ ਸੜਕਾਂ ਦੇ ਕਿਨਾਰਿਆਂ ’ਤੇ ਦਿਨੋਂ-ਦਿਨ ਵਧ ਰਹੀਆਂ ਫੜੀਆਂ ਤੇ ਰੇਹੜੀਆਂ ਨੇ ਸਮਾਰਟ ਸ਼ਹਿਰ ਨੂੰ ਬਦਸੂਰਤ ਬਣਾ ਕੇ ਰੱਖ ਦਿੱਤਾ ਹੈ। ਇਨ੍ਹਾਂ ਰੇਹੜੀਆਂ ਵਾਲਿਆਂ ਵੱਲੋਂ ਸ਼ਰ੍ਹੇਆਮ ਟਰੈਫਿਕ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕੋਵਿਡ- 19 ਤੋਂ ਬਾਅਦ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੜਕਾਂ ਦੇ ਕਿਨਾਰਿਆਂ ਅਤੇ ਫੁੱਟਪਾਥਾਂ ’ਤੇ ਫੜੀਆਂ ਅਤੇ ਰੇਹੜੀਆਂ ਦੀ ਗਿਣਤੀ ਵਿੱਚ ਕਈ ਗੁਣਾਂ ਵਾਧਾ ਹੋ ਗਿਆ ਹੈ।

ਸ਼ਹਿਰ ਦੀ ਕੋਈ ਵੀ ਸੜਕ ਨਾਜਾਇਜ਼ ਕਬਜ਼ੇ ਕਰ ਕੇ ਲਾਈਆਂ ਰੇਹੜੀਆਂ ਤੋਂ ਨਹੀਂ ਬਚੀ ਹੈ। ਕੋਵਿਡ-19 ਤੋਂ ਪਹਿਲਾਂ ਜਿਹੜੇ ਲੋਕ ਫੈਕਟਰੀਆਂ ਤੇ ਹੌਜਰੀਆਂ ਵਿੱਚ ਲੇਬਰ ਕਰਦੇ ਸਨ, ਉਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਲੋਕਾਂ ਨੇ ਆਪਣੀਆਂ ਸਬਜ਼ੀ ਜਾਂ ਫ਼ਲਾਂ ਦੀਆਂ ਰੇਹੜੀਆਂ ਅਤੇ ਫੜੀਆਂ ਲਗਾ ਲਈਆਂ ਹਨ। ਅਜਿਹੀਆਂ ਫੜੀਆਂ ਤਾਜਪੁਰ ਰੋਡ, ਵਰਧਮਾਨ ਰੋਡ, ਟਿੱਬਾ ਰੋਡ, ਚੌੜਾ ਬਾਜ਼ਾਰ, ਸ਼ਿੰਗਾਰ ਸਿਨੇਮਾ ਰੋਡ, ਪੁਰਾਣੀ ਸਬਜ਼ੀ ਮੰਡੀ, ਡਿਵੀਜ਼ਨ ਨੰਬਰ 3, ਚੰਡੀਗੜ੍ਹ ਰੋਡ, ਫਿਰੋਜ਼ਪੁਰ ਰੋਡ, ਪੱਖੋਵਾਲ ਰੋਡ, ਜਲੰਧਰ ਬਾਈਪਾਸ ਆਦਿ ਥਾਵਾਂ ’ਤੇ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ। ਕਈ ਸੜਕਾਂ ’ਤੇ ਤਾਂ ਇਹ ਫੜੀਆਂ ਕਈ-ਕਈ ਫੁੱਟ ਅੱਗੇ ਤੱਕ ਲਾ ਰੱਖੀਆਂ ਹਨ ਜਿਸ ਕਰਕੇ ਪੈਦਲ ਰਾਹਗੀਰਾਂ ਨੂੰ ਲੰਘਣ ਲਈ ਵੀ ਕੋਈ ਰਾਹ ਨਹੀਂ ਮਿਲਦਾ। ਇਹੋ ਹਾਲ ਰੇਹੜੀ ਵਾਲਿਆਂ ਦਾ ਹੈ। ਇਨ੍ਹਾਂ ਵੱਲੋਂ ਵੀ ਸੜਕਾਂ ਦੇ ਕਿਨਾਰਿਆਂ ’ਤੇ ਰੇਹੜੀਆਂ ਖੜ੍ਹੀਆਂ ਕਰ ਕੇ ਸਬਜ਼ੀਆਂ ਤੇ ਫ਼ਲ ਵੇਚੇ ਜਾ ਰਹੇ ਹਨ। ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੇ ਕਈ ਫੜੀਆਂ ਤੇ ਰੇਹੜੀਆਂ ਵਾਲਿਆਂ ’ਤੇ ਕਈ ਵਾਰ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ ਪਰ ਕੁੱਝ ਦਿਨਾਂ ਬਾਅਦ ਇਹ ਦੁਬਾਰਾ ਉਨ੍ਹਾਂ ਥਾਵਾਂ ’ਤੇ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਤੱਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੁਕਾਨਦਾਰਾਂ ’ਤੇ ਹੀ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ਅੱਗੇ ਇਹ ਫੜੀਆਂ ਲੱਗਦੀਆਂ ਜਾਂ ਰੇਹੜੀਆਂ ਖੜ੍ਹੀਆਂ ਹੁੰਦੀਆਂ ਸਨ। ਉਸ ਸਮੇਂ ਇਸ ਰੁਝਾਨ ਨੂੰ ਕੁੱਝ ਹੱਦ ਤੱਕ ਠੱਲ ਪੈ ਗਈ ਸੀ ਅਤੇ ਸ਼ਹਿਰ ਦੀ ਦਿੱਖ ਵੀ ਸੋਹਣੀ ਲੱਗਣ ਲੱਗੀ ਸੀ ਪਰ ਇਸ ਤੋਂ ਬਾਅਦ ਦੁਬਾਰਾ ਪੁਰਾਣੀ ਸਥਿਤੀ ਬਣ ਗਈ ਹੈ।

Advertisement