ਭੁੱਕੀ ਸਣੇ ਪਤੀ-ਪਤਨੀ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੇ ਭੁੱਕੀ ਸਮੇਤ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੌਰਾਨ ਸੈਕਟਰ-39 ਵਿੱਚ ਮੌਜੂਦ ਸੀ ਤਾਂ ਰਾਹੁਲ ਅਤੇ ਉਸਦੀ ਪਤਨੀ ਲਵਪ੍ਰੀਤ ਕੌਰ ਉਰਫ਼ ਨੀਸ਼ਾ ਵਾਸੀ ਅੰਬੇਡਕਰ ਕਲੋਨੀ...
ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੇ ਭੁੱਕੀ ਸਮੇਤ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੌਰਾਨ ਸੈਕਟਰ-39 ਵਿੱਚ ਮੌਜੂਦ ਸੀ ਤਾਂ ਰਾਹੁਲ ਅਤੇ ਉਸਦੀ ਪਤਨੀ ਲਵਪ੍ਰੀਤ ਕੌਰ ਉਰਫ਼ ਨੀਸ਼ਾ ਵਾਸੀ ਅੰਬੇਡਕਰ ਕਲੋਨੀ ਨੂੰ ਭੂੱਕੀ ਵੇਚਣ ਲਈ ਐਕਟਿਵਾ ਸਕੂਟਰ ’ਤੇ ਜਾਂਦਿਆਂ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋਂ 6 ਕਿੱਲੋ 500 ਗ੍ਰਾਮ ਭੁੱਕੀ ਬਰਾਮਦ ਕੀਤੀ ਗਈ ਹੈ। ਥਾਣੇਦਾਰ ਨੇ ਦੱਸਿਆ ਕਿ ਉਨ੍ਹਾਂ ਦਾ ਸਕੂਟਰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
ਪਰਸ ਖੋਹਣ ਦੇ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
ਜਗਰਾਉਂ: ਇੱਥੇ ਸ਼ੇਰਪੁਰ ਰੇਲਵੇ ਫਾਟਕਾਂ ਕੋਲ ਦੋ ਦਿਨ ਪਹਿਲਾਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬਾਜ਼ਾਰ ਜਾ ਰਹੀਆਂ ਸਕੂਟਰ ਸਵਾਰ ਮਾਂ-ਧੀ ਤੋਂ ਪਰਸ ਝਪਟ ਲਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਅਤੇ ਇੱਕ ਉਨ੍ਹਾਂ ਦੇ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 40 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਲੱਬੀ ਵਾਸੀ ਕਾਉਂਕੇ ਕਲਾਂ ਅਤੇ ਤੀਜਾ ਬ੍ਰਿਜ ਲਾਲ ਵਾਸੀ ਮੁਹੱਲਾ ਗਾਂਧੀ ਨਗਰ ਜਗਰਾਉਂ ਵੱਜੋਂ ਹੋਈ ਹੈ। ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। -ਪੱਤਰ ਪ੍ਰੇਰਕ
ਡਿਊਕ ਕੰਪਨੀ ਦੇ ਸ਼ੋਅਰੂਮ ਵਿੱਚੋਂ ਕੱਪੜਾ ਚੋਰੀ
ਲੁਧਿਆਣਾ: ਥਾਣਾ ਪੀ ਏ ਯੂ ਦੇ ਇਲਾਕੇ ਵਿੱਚ ਪੈਂਦੇ ਪ੍ਰਤਾਪ ਸਿੰਘ ਵਾਲਾ ਹੰਬੜਾ ਰੋਡ ਸਥਿਤ ਡਿਊਕ ਸ਼ੋਅ ਰੂਮ ਦੇ ਤਾਲੇ ਤੋੜਕੇ ਅਣਪਛਾਤੇ ਵਿਅਕਤੀ ਕੱਪੜਾ ਚੋਰੀ ਕਰਕੇ ਲੈ ਗਏ। ਇਸ ਸਬੰਧੀ ਗਗਨ ਜੈਨ ਵਾਸੀ ਨਿਊ ਗਰੀਨ ਸਿਟੀ ਹੰਬੜਾ ਰੋਡ ਨੇ ਪੁਲੀਸ ਨੂੰ ਦੱਸਿਆ ਕਿ ਹੰਬੜਾ ਰੋਡ ਲੁਧਿਆਣਾ ਵਿਚ ਡਿਊਕ ਕੰਪਨੀ ਦਾ ਕੱਪੜੇ ਦਾ ਸ਼ੋਅਰੂਮ ਹੈ। ਰਾਤ ਨੂੰ ਕੋਈ ਅਣਪਛਾਤੇ ਵਿਅਕਤੀ ਸ਼ੋਅਰੂਮ ਦੇ ਉਪਰਲੇ ਗੇਟ ਦਾ ਕੁੰਡਾ ਤੋੜ ਕੇ ਅੰਦਰ ਆਏ ਅਤੇ ਕੰਪਨੀ ਦਾ ਕੱਪੜਾ ਚੋਰੀ ਕਰਕੇ ਲੈ ਗਏ। ਉਹ ਜਾਂਦੇ ਹੋਏ ਅਤੇ ਸ਼ੈਅਰੂਮ ਦਾ ਡੀ ਵੀ ਆਰ ਵੀ ਨਾਲ ਲੈ ਗਏ ਹਨ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ

