ਨਵ-ਨਿਯੁਕਤ ਚੇਅਰਮੈਨ ਗੌਤਮ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਜੂਨ
ਕਾਂਗਰਸ ਹਾਈ ਕਮਾਂਡ ਵੱਲੋਂ ਰਾਜਿੰਦਰਾਪਾਲ ਗੌਤਮ ਨੂੰ ਆਲ ਇੰਡੀਆ ਕਾਂਗਰਸ ਐਸਸੀ ਡਿਪਾਰਟਮੈਂਟ ਦਾ ਚੇਅਰਮੈਨ ਲਗਾਉਣ ਤੇ ਪੰਜਾਬ ਕਾਂਗਰਸ ਐੱਸਸੀ ਡਿਪਾਰਟਮੈਂਟ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੂਬਾਈ ਅਹੁਦੇਦਾਰਾਂ ਪਰਮਿੰਦਰ ਸਿੰਘ ਸਮਾਣਾ, ਜੰਗ ਬਹਾਦਰ, ਕਰਤਿੰਦਰਪਾਲ ਸਿੰਘ ਸਿੰਘਪੁਰਾ ਅਤੇ ਸੁਖਵਿੰਦਰ ਸਿੰਘ ਬਿੱਲੂ ਖੇੜਾ ਆਦਿ ਦੀ ਅਗਵਾਈ ਹੇਠ ਵਫ਼ਦ ਨੇ ਸ੍ਰੀ ਗੌਤਮ ਨੂੰ ਮੁਬਾਰਕਬਾਦ ਦਿੱਤੀ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਨਵ ਨਿਯੁਕਤ ਚੇਅਰਮੈਨ ਰਾਜਿੰਦਰਾਪਾਲ ਗੌਤਮ ਨੇ ਇਸ ਨਿਯੁਕਤੀ ਲਈ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜੂ ਸਹੋਤਾ ਜ਼ਿਲ੍ਹਾ ਚੇਅਰਮੈਨ ਮੋਗਾ, ਇਕਬਾਲ ਸਿੰਘ ਸਾਹਨੇਵਾਲ, ਬਲਵਿੰਦਰ ਸਿੰਘ ਬਿੱਟੂ ਹੁਸ਼ਿਆਰਪੁਰ ਸੂਬਾ ਕੋਆਰਡੀਨੇਟਰ, ਹਰਬੰਸ ਸਿੰਘ ਜਲੰਧਰ, ਸੋਖੀ ਰਾਮ ਨਵਾਂ ਸ਼ਹਿਰ, ਗੁਰਜੰਟ ਸਿੰਘ ਸ਼ਾਂਗਾ, ਰਣ ਸਿੰਘ ਮਹਿਲਾਂ, ਪਿਆਰਾ ਸਿੰਘ ਮਾਲੇਰਕੋਟਲਾ, ਪਰਮਜੀਤ ਸਿੰਘ ਹੁਸ਼ਿਆਰਪੁਰ, ਮਨਪ੍ਰੀਤ ਸਿੰਘ ਫਰੀਦਕੋਟ, ਬੇਅੰਤ ਸਿੰਘ ਫਰੀਦਕੋਟ ਸੂਬਾ ਕੋਆਰਡੀਨੇਟਰ, ਸੁਖਵਿੰਦਰ ਸਿੰਘ ਬਿੱਲੂ ਖੇੜਾ ਫਗਵਾੜਾ, ਗੁਰਪ੍ਰੀਤ ਸਿੰਘ ਚੋਪੜਾ ਕੋਆਰਡੀਨੇਟਰ, ਬਲਦੇਵ ਸਿੰਘ ਅਕਲੀਆ ਬਠਿੰਡਾ ਕੋਆਰਡੀਨੇਟਰ, ਗੁਰਮੀਤ ਸਿੰਘ ਲਸੋਈ, ਸੁਖਦੇਵ ਰਸੂਲਪੁਰੀ ਆਦਿ ਹਾਜ਼ਰ ਸਨ।