ਡਾਇਰੈਕਟਰ ਹੋਮਿਓਪੈਥਿਕ ਵਿਭਾਗ ਡਾ. ਹਰਿੰਦਰ ਪਾਲ ਸਿੰਘ ਅਤੇ ਜ਼ਿਲਾ ਹੋਮਿਓਪੈਥਿਕ ਅਫਸਰ ਡਾ. ਗੁਰਦਰਸ਼ਨ ਕੌਰ, ਡਾਇਰੈਕਟਰ ਆਯੁਰਵੇਦ ਡਾ. ਰਵੀ ਡੁਮਰਾ ਤੇ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਰਮਨ ਖੰਨਾ ਦੇ ਨਿਰਦੇਸ਼ਾਂ ਤਹਿਤ ਅੱਜ ਪਿੰਡ ਬੈਰਸਾਲ ਕਲਾਂ ਵਿੱਚ ਮੁਫਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 483 ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦਾ ਉਦਘਾਟਨ ਸਰਪੰਚ ਪਰਮਜੀਤ ਕੌਰ ਨੇ ਕੀਤਾ।
ਕੈਂਪ ਵਿਚ ਮਾਛੀਵਾੜਾ ਸਾਹਿਬ ਦੇ ਹੋਮਿਓਪੈਥਿਕ ਮੈਡੀਕਲ ਮੈਡੀਕਲ ਅਫਸਰ ਡਾ. ਹਰਮਨਦੀਪ ਕੌਰ, ਕੂੰਮਕਲਾਂ ਤੋਂ ਡਾ. ਸਪਨਾ ਸੇਠੀ ਹੋਮਿਓਪੈਥਿਕ ਮੈਡੀਕਲ ਅਫਸਰ, ਫਾਰਮਾਸਿਸਟ ਬਲਬੀਰ ਕੌਰ ਅਤੇ ਹਰਦੇਵ ਸਿੰਘ ਨੇ ਵੱਖ-ਵੱਖ ਬਿਮਾਰੀਆਂ ਜਿਵੇਂ ਕਿ ਬੀਪੀ, ਸ਼ੂਗਰ, ਜੋੜਾਂ ਦੇ ਦਰਦ, ਚਮੜੀ ਦੇ ਰੋਗ, ਪੇਟ ਦੇ ਅਤੇ ਕਈ ਹੋਰ ਰੋਗਾਂ ਦੇ ਲਗਪਗ 243 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਆਯੁਰਵੈਦਿਕ ਵਿਭਾਗ ਪੰਜਾਬ ਵੱਲੋਂ ਮਾਛੀਵਾੜਾ ਸਾਹਿਬ ’ਚ ਤਾਇਨਾਤ ਡਾ. ਰਮਨਪ੍ਰੀਤ ਕੌਰ, ਡਾ. ਪਰਮਜੀਤ ਸਿੰਘ, ਡਾ. ਅਮਨਦੀਪ ਸਿੰਘ ਅਤੇ ਆਯੁਰਵੇਦਿਕ ਉਪ-ਵੈਦ ਨਵਜੋਤ ਕੌਰ ਤੇ ਅਨਿਲ ਕੁਮਾਰ ਯਾਦਵ ਨੇ ਲਗਭਗ 240 ਮਰੀਜ਼ਾਂ ਦੀ ਜਾਂਚ ਕੀਤੀ। ਇਨ੍ਹਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ।