DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਕੀ ਕਲੱਬ ਸਮਰਾਲਾ ਨੇ ਬੱਚਿਆਂ ਦੀ ਫੀਸ ਭਰੀ 

ਲੋਡ਼ਵੰਦ ਵਿਦਿਆਰਥੀਆਂ ਦੀ ਭਲਾਈ ਲਈ ਹੋਰ ਮਦਦ ਕਰਨ ਦਾ ਵਾਅਦਾ
  • fb
  • twitter
  • whatsapp
  • whatsapp
featured-img featured-img
ਸਕੂਲ ਮੈਨੇਜਮੈਂਟ ਨੂੰ ਚੈੱਕ ਸੌਂਪਦੇ ਹੋਏ ਗੁਰਪ੍ਰੀਤ ਸਿੰਘ ਬੇਦੀ ਤੇ ਹੋਰ। -ਫੋਟੋ: ਟੱਕਰ
Advertisement

ਹਾਕੀ ਕਲੱਬ ਸਮਰਾਲਾ ਨੇ ਲੋੜਵੰਦ ਵਿਦਿਆਰਥਣਾਂ ਦੀਆਂ ਫੀਸਾਂ ਭਰਨ ਦਾ ਉਪਰਾਲਾ ਕਰਦਿਆਂ ਅੱਜ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਸਥਾਨਕ ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੂੰ ਲੋੜਵੰਦ ਵਿਦਿਆਥਣਾਂ ਦੀ ਫੀਸ ਲਈ 11 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਇਲਾਕੇ ਦੇ ਸਰਕਾਰੀ ਸਕੂਲਾਂ ਦੀਆਂ ਲੋੜਵੰਦ ਹੁਸ਼ਿਆਰ ਲੜਕੀਆਂ ਦੀ ਫੀਸ ਭਰਨ ਦਾ ਕਾਰਜ ਪਿਛਲੇ ਕਈ ਸਾਲਾਂ ਤੋਂ ਨਿਭਾਅ ਰਹੀ ਹੈ ਅਤੇ ਅੱਗੇ ਵੀ ਇਹ ਸੇਵਾ ਨਿਰੰਤਰ ਜਾਰੀ ਰਹੇਗੀ।

ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਆੜ੍ਹਤੀ ਗੁਰਨਾਮ ਸਿੰਘ ਨਾਗਰਾ ਅਤੇ ਪ੍ਰਿੰਸੀਪਲ ਦਵਿੰਦਰ ਸਿੰਘ ਵੱਲੋਂ ਹਾਕੀ ਕਲੱਬ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਹਾਕੀ ਕਲੱਬ ਸਮਰਾਲਾ ਵਰਗੀਆਂ ਸੰਸਥਾਵਾਂ ਸਮਾਜ ਲਈ ਵਰਦਾਨ ਹੁੰਦੀਆਂ ਹਨ, ਜੋ ਧੀਆਂ ਦੀ ਪੜ੍ਹਾਈ ਲਈ ਵਿਸ਼ੇਸ਼ ਕਾਰਜ ਕਰ ਰਹੀਆਂ ਹਨ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਸਮਰਾਲਾ, ਗੁਰਮੁੱਖ ਦੀਪ, ਕਲਰਕ ਗੁਰਨਮਾ ਸਿੰਘ, ਕਮਲਜੀਤ ਕੌਰ, ਕਾਜਲ ਆਨੰਦ, ਅਮਨਦੀਪ ਕੌਰ ਵੀ ਹਾਜ਼ਰ ਸਨ।

Advertisement

Advertisement
×