ਹੀਰਾ ਅਰੋੜ ਵੰਸ਼ ਮਹਾਂ ਸਭਾ ਦੇ ਕੌਮੀ ਜਨਰਲ ਸਕੱਤਰ ਨਿਯੁਕਤ
ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਜੁਲਾਈ
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ, ਪੰਜਾਬ ਵਰਕਿੰਗ ਕਮੇਟੀ ਦੇ ਸਪੈਸ਼ਲ ਮੈਂਬਰ ਅਤੇ ਸਮਾਜ ਸੇਵੀ ਰਣਜੀਤ ਸਿੰਘ ਹੀਰਾ ਨੂੰ ਅਰੋੜ ਵੰਸ਼ ਮਹਾਂ ਸਭਾ ਦਾ ਕੌਮੀ ਜਨਰਲ ਸਕੱਤਰ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਹੀਰਾ ਪਹਿਲਾ ਵੀ ਕਈ ਸਮਾਜ ਸੇਵਕ ਸੰਸਥਾਵਾਂ ਨਾਲ ਜੁੜੇ ਹੋਏ ਹਨ। ਉਹ ਗੁਰਦੁਆਰਾ ਸਿੰਘ ਸਭਾ ਦੇ ਜਨਰਲ ਸਕੱਤਰ, ਏਐਸ ਕਾਲਜ-ਸਕੂਲ ਦੇ 2 ਵਾਰ ਸਕੱਤਰ ਅਤੇ ਟਰੱਸਟੀ ਰਹੇ ਜਦੋਂ ਕਿ ਖੰਨਾ ਦੇ ਪ੍ਰਮੁੱਖ ਗੋਲਡਨ ਗ੍ਰੇਨ ਕਲੱਬ ਦੇ ਮੀਤ ਪ੍ਰਧਾਨ ਵੀ ਹਨ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਹੀਰਾ ਨੂੰ ਉਨ੍ਹਾਂ ਵੱਲੋਂ ਕੌਮੀ ਪੱਧਰ ਤੇ ਅਰੋੜ ਵੰਸ਼ ਲਈ ਕੀਤੀਆਂ ਸੇਵਾਵਾਂ ਲਈ ਸਨਮਾਨ ਵਜੋਂ ਇਹ ਅਹੁਦਾ ਸੌਂਪਿਆ ਗਿਆ ਹੈ ਅਤੇ ਇਹ ਨਿਯੁਕਤੀ ਰਾਜਨੀਤੀ ਤੋਂ ਹੱਟ ਕੇ ਕੀਤੀ ਗਈ ਹੈ। ਇਸ ਮੌਕੇ ਹੀਰਾ ਨੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਜੋ ਜ਼ੁੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਬਰਾਦਰੀ, ਪੰਜਾਬ ਅਤੇ ਦੇਸ਼ ਦੇ ਭਲੇ ਲਈ ਸਭ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਦੀਆਂ ਜੱਥੇਬੰਦੀਆਂ ਦਾ ਗਠਨ ਕੀਤਾ ਜਾਵੇਗਾ।
ਫੋਟੋ : ਰਣਜੀਤ ਸਿੰਘ ਹੀਰਾ।