ਪੱਤਰ ਪ੍ਰੇਰਕ
ਕੁੱਪ ਕਲਾਂ, 22 ਜੂਨ
ਕੁੱਪ ਕਲਾਂ ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਵਿੱਚ ਵੱਡਾ ਘੱਲੂਘਾਰਾ ਵੈਲਫੇਅਰ ਸੇਵਾ ਸੁਸਾਇਟੀ ਦੇ ਉੱਦਮ ਨਾਲ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਬੈਨਰ ਹੇਠ ਗਤਕਾ ਖੇਤਰ ਵਿੱਚ ਸੇਵਾਵਾਂ ਰਹੀ ਵਿਰਸਾ ਸੰਭਾਲ ਗੱਤਕਾ ਐਕਡਮੀ ਵੱਲੋਂ ਅੱਜ ਗਤਕਾ ਦਿਵਸ ਮਨਾਇਆ ਗਿਆ।
ਮੁੱਖ ਸੇਵਾਦਾਰ ਡਾ. ਮਨਦੀਪ ਸਿੰਘ ਖੁਰਦ ਨੇ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਜਿਵੇਂ ਸਰੀਰਕ ਤੰਦਰੁਸਤੀ ਲਈ ਕਸਰਤ ਤੇ ਯੋਗ ਜ਼ਰੂਰੀ ਹੈ ਉਵੇਂ ਹੀ ਸਵੈ-ਰੱਖਿਆ ਲਈ ਗਤਕਾ ਖੇਡਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਗਤਕਾ ਤੇ ਖੇਡਾਂ ਵੱਲ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗਤਕਾ ਖੇਡਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ਮਨਜੀਤ ਸਿੰਘ ਖਾਲਸਾ, ਗੁਰਜੀਤ ਸਿੰਘ ਖਾਲਸਾ ਅਤੇ ਉਨ੍ਹਾਂ ਦੀ ਟੀਮ ਨੇ ਗਤਕੇ ਦੇ ਜੌਹਰ ਵੀ ਦਿਖਾਏ। ਇਸ ਮੌਕੇ ਅਮਨਦੀਪ ਸਿੰਘ ਰਤਨ, ਕੋਚ ਹਰਵਿੰਦਰ ਸਿੰਘ ਅਮਰਗੜ, ਹਰਪ੍ਰੀਤ ਸਿੰਘ ਚੀਮਾਂ, ਗੁਰਦੀਪ ਸਿੰਘ ਗਿੱਲ, ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਜੋਤੀ ਕੁੱਪ ਕਲਾ ਅਤੇ ਸਨਦੀਪ ਸਿੰਘ ਮੋਮਨਾਂ ਬਾਦੀ ਹਾਜ਼ਰ ਸਨ।