ਕੈਂਪ ’ਚ 102 ਲੋਕਾਂ ਦੀ ਸਿਹਤ ਜਾਂਚ
ਪੱਤਰ ਪ੍ਰੇਰਕ ਕੁੱਪ ਕਲਾਂ, 3 ਜੁਲਾਈ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀਐੱਸ ਭਿੰਡਰ ਪੀਐੱਚਸੀ ਫਤਿਹਗੜ੍ਹ ਪੰਜਗਰਾਈਆਂ ਦੀ ਅਗਵਾਈ ਹੇਠ ਕੰਗਣਵਾਲ ਵਿੱਚ ਮੈਗਾ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ 102 ਲੋਕਾਂ ਦੀ ਸਿਹਤ ਜਾਂਚ, ਟੈਸਟ ਕੀਤੇ ਗਏ ਤੇ ਟੀ. ਬੀ ਮੁਕਤ...
Advertisement
ਪੱਤਰ ਪ੍ਰੇਰਕ
ਕੁੱਪ ਕਲਾਂ, 3 ਜੁਲਾਈAdvertisement
ਸੀਨੀਅਰ ਮੈਡੀਕਲ ਅਫ਼ਸਰ ਡਾ. ਜੀਐੱਸ ਭਿੰਡਰ ਪੀਐੱਚਸੀ ਫਤਿਹਗੜ੍ਹ ਪੰਜਗਰਾਈਆਂ ਦੀ ਅਗਵਾਈ ਹੇਠ ਕੰਗਣਵਾਲ ਵਿੱਚ ਮੈਗਾ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ 102 ਲੋਕਾਂ ਦੀ ਸਿਹਤ ਜਾਂਚ, ਟੈਸਟ ਕੀਤੇ ਗਏ ਤੇ ਟੀ. ਬੀ ਮੁਕਤ ਭਾਰਤ ਅਭਿਆਨ ਤਹਿਤ 82 ਲੋਕਾਂ ਦੇ ਐਕਸਰੇ ਕੀਤੇ ਗਏ। ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ, ਡਾ. ਰਮਨਦੀਪ ਕੌਰ ਅਤੇ ਜਿਲ੍ਹਾ ਟੀਬੀ ਅਫ਼ਸਰ ਡਾ. ਅਭੀ ਗਰਗ ਦੀ ਦੇਖ ਰੇਖ ਲੱਗੇ ਇਸ ਕੈੰਪ ਵਿੱਚ ਐਨ. ਸੀ. ਡੀ, ਮਲੇਰੀਆ ਅਤੇ ਵੈਕਟਰ ਬੌਰਨ ਬਾਰੇ ਵੀ ਸਿੱਖਿਅਤ ਕੀਤਾ ਗਿਆ। ਇਸ ਮੌਕੇ ਡਾ. ਜੀ ਐਸ ਭਿੰਡਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਨਿਯਮਤ ਸਿਹਤ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਆਪਣੀ ਜੀਵਨ ਸ਼ੈਲੀ ਦੇ ਵਿੱਚ ਬਦਲਾਵ ਲਿਆ ਕੇ ਸਿਹਤ ਸੰਭਾਲ ਕਰਨੀ ਚਾਹੀਦੀ ਹੈ।
Advertisement
×