ਮੱਦੇਪੁਰ ਵਿੱਚ ਸਿਹਤ ਜਾਂਚ ਕੈਂਪ
ਬੇਟ ਇਲਾਕੇ ਦੇ ਸਤਲੁਜ ਦਰਿਆ ਕੰਢੇ ਨੇੜਲੇ ਪਿੰਡ ਮੱਦੇਪੁਰ ਵਿੱਚ ਅੱਜ ਜਗਰਾਉਂ ਵੈੱਲਫੇਅਰ ਸੁਸਾਇਟੀ ਨੇ ਮੈਡੀਕਲ ਕੈਂਪ ਲਾਇਆ। ਪਿੰਡ ਦੇ ਗੁਰਦੁਆਰਾ ਸਾਹਿਬ ਪਿੰਡ ਲੱਗੇ ਇਸ ਕੈਂਪ ਦੌਰਾਨ ਆਮ ਬਿਮਾਰੀਆਂ ਤੋਂ ਇਲਾਵਾ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਨਿਰੀਖਣ ਕਰਕੇ ਲੋੜਵੰਦਾਂ ਨੂੰ...
Advertisement
ਬੇਟ ਇਲਾਕੇ ਦੇ ਸਤਲੁਜ ਦਰਿਆ ਕੰਢੇ ਨੇੜਲੇ ਪਿੰਡ ਮੱਦੇਪੁਰ ਵਿੱਚ ਅੱਜ ਜਗਰਾਉਂ ਵੈੱਲਫੇਅਰ ਸੁਸਾਇਟੀ ਨੇ ਮੈਡੀਕਲ ਕੈਂਪ ਲਾਇਆ। ਪਿੰਡ ਦੇ ਗੁਰਦੁਆਰਾ ਸਾਹਿਬ ਪਿੰਡ ਲੱਗੇ ਇਸ ਕੈਂਪ ਦੌਰਾਨ ਆਮ ਬਿਮਾਰੀਆਂ ਤੋਂ ਇਲਾਵਾ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਨਿਰੀਖਣ ਕਰਕੇ ਲੋੜਵੰਦਾਂ ਨੂੰ ਦਵਾਈ ਵੀ ਮੁਫ਼ਤ ਦਿੱਤੀ। ਕੈਂਪ ਦੌਰਾਨ ਕੁੱਲ 150 ਮਰੀਜ਼ਾਂ ਨੇ ਲਾਹਾ ਲਿਆ। ਸਥਾਨਕ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਬਿੰਦਰ ਮਨੀਲਾ ਦੀ ਅਗਵਾਈ ਹੇਠ ਕੈਂਪ ਦੌਰਾਨ ਡਾ. ਸਚਿਨ ਗੋਇਲ. ਡਾ.ਗਿੰਨੀ, ਡਾ. ਅਮੀਸ਼ਾ ਗਰਗ ਅਤੇ ਉਨਾਂ ਦੀ ਪੰਦਰਾਂ ਮੈਂਬਰੀ ਟੀਮ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ। ਇਸ ਮੌਕੇ ਕਾਂਗਰਸੀ ਆਗੂ ਪ੍ਰਸ਼ੋਤਮ ਲਾਲ ਖਲੀਫਾ, ਆੜ੍ਹਤੀ ਆਗੂ ਰਾਜ ਕੁਮਾਰ ਭੱਲਾ, ਭੁਵਨ ਗੋਇਲ, ਡਾ. ਨਰਿੰਦਰ ਸਿੰਘ, ਪਵਨ ਲੱਡੂ, ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਜੈਨ ਕਾਕਾ, ਮੋਹਿਤ ਜੈਨ ਆਦਿ ਵੀ ਹਾਜ਼ਰ ਸਨ।
Advertisement
Advertisement
×