ਮਾਨਵਤਾ ਭਲਾਈ ਸੇਵਾ ਸੁਸਾਇਟੀ ਨੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ ਜਿਸ ਵਿੱਚ ਵੱਖ-ਵੱਖ ਹਸਪਤਾਲਾਂ ਦੇ ਡਾਕਟਰਾਂ ਨੇ 200 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਫੌਰਟਿਸ ਹਸਪਤਾਲ ਦੇ ਡਾਕਟਰਾਂ ਤੋਂ ਇਲਾਵਾ ਡਾ. ਆਤਮਜੀਤ ਨੇ ਦੰਦਾਂ ਦੇ ਮਰੀਜ਼ਾਂ, ਹੋਮਿਓਪੈਥੀ ਅਤੇ ਆਕੂਪ੍ਰੈਸ਼ਰ ਦੇ ਡਾਕਟਰਾਂ ਨੇ ਵੀ ਮਰੀਜ਼ਾਂ ਦੀ ਜਾਂਚ ਵੀ ਕੀਤੀ।
ਇਸ ਮੌਕੇ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਤੇ ਮਾਤਾ ਵਿਪਨਪ੍ਰੀਤ ਕੌਰ ਨੇ ਸੁਸਾਇਟੀ ਵੱਲੋਂ ਲੋੜਵੰਦ ਵਿਅਕਤੀਆਂ ਲਈ ਚਲਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸੁਸਾਇਟੀ ਮੈਂਬਰਾਂ ਨੂੰ ਅਸ਼ੀਰਵਾਦ ਦਿੱਤਾ ਤੇ ਸਨਮਾਨਿਤ ਕੀਤਾ। ਇਸ ਮੌਕੇ ਸੰਤ ਅਮੀਰ ਸਿੰਘ ਨੇ ਡਾਕਟਰਾਂ ਦਾ ਸਨਮਾਨ ਕੀਤਾ।
ਇਸ ਮੌਕੇ ਦਰਸ਼ਨ ਸਿੰਘ ਪਲਾਈ ਵਾਲੇ, ਚਰਨਜੀਤ ਸਿੰਘ ਪੀਐਸਬੀ ਚੇਅਰਮੈਨ, ਮਨਜੀਤ ਸਿੰਘ ਅਰੋੜਾ ਜਨਰਲ ਸਕੱਤਰ, ਕਿਰਪਾਲ ਸਿੰਘ ਸਹਾਰਾ, ਜਗਦੀਸ਼ ਸਿੰਘ, ਜਸਬੀਰ ਸਿੰਘ ਨਾਮਧਾਰੀ, ਪਰਵਿੰਦਰ ਸਿੰਘ ਸੋਹਲ, ਸਤਨਾਮ ਸਿੰਘ ਕੋਮਲ, ਸੁਖਵਿੰਦਰ ਕੌਰ, ਸਤਬੀਰ ਕੌਰ, ਪਵਿੱਤਰ ਸਿੰਘ ਅਤੇ ਹਰੀ ਸਿੰਘ ਨਲੂਆ ਲੰਗਰ ਕਮੇਟੀ ਤੋਂ ਹਰਪਾਲ ਸਿੰਘ ਬੱਬੂ ਸਮੇਤ ਕਈ ਆਗੂ ਹਾਜ਼ਰ ਸਨ।