ਵਧੀਆ ਸੇਵਾਵਾਂ ਲਈ ਹਰਜਿੰਦਰ ਬੱਬੂ ਦਾ ਸਨਮਾਨ
ਨੇੜਲੇ ਪਿੰਡ ਜੰਡੀ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਸਕੱਤਰ ਹਰਜਿੰਦਰ ਸਿੰਘ ਬੱਬੂ ਦਾ ਕੈਨੇਡਾ ਰਹਿੰਦੇ ਜੰਡੀ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਸਕੱਤਰ ਬੱਬੂ ਕੁਝ ਦਿਨ ਦੀ ਫੇਰੀ ’ਤੇ ਕੈਨੇਡਾ ਗਏ ਹੋਏ ਹਨ ਜਿਥੇ ਬੀਸੀ ਵਿੱਚ ਵਸਦੇ ਜੰਡੀ...
ਨੇੜਲੇ ਪਿੰਡ ਜੰਡੀ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਸਕੱਤਰ ਹਰਜਿੰਦਰ ਸਿੰਘ ਬੱਬੂ ਦਾ ਕੈਨੇਡਾ ਰਹਿੰਦੇ ਜੰਡੀ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਸਕੱਤਰ ਬੱਬੂ ਕੁਝ ਦਿਨ ਦੀ ਫੇਰੀ ’ਤੇ ਕੈਨੇਡਾ ਗਏ ਹੋਏ ਹਨ ਜਿਥੇ ਬੀਸੀ ਵਿੱਚ ਵਸਦੇ ਜੰਡੀ ਨਾਲ ਸਬੰਧਤ ਮੋਹਤਬਰਾਂ ਨੇ ਇਕ ਸਾਦਾ ਸਮਾਗਮ ਕਰਕੇ ਬਿਹਤਰ ਸੇਵਾਵਾਂ ਲਈ ਇਹ ਸਨਮਾਨ ਦਿੱਤਾ ਗਿਆ। ਸਾਬਕਾ ਸਰਪੰਚ ਸੰਤੋਖ ਸਿੰਘ ਜੰਡੀ ਤੇ ਹੋਰਨਾਂ ਨੇ ਇਸ ਸਮੇਂ ਕਿਹਾ ਕਿ ਸਹਿਕਾਰੀ ਸਭਾ ਵਿੱਚ ਬਤੌਰ ਸਕੱਤਰ ਹਰਜਿੰਦਰ ਬੱਬੂ ਨੇ ਈਮਾਨਦਾਰੀ ਤੇ ਨਿਰਪੱਖਤਾ ਨਾਲ ਕਈ ਲੀਕ ਤੋਂ ਹਟਵੇਂ ਕੰਮ ਕੀਤੇ। ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਸਕਦਾ ਹੀ ਜੰਡੀ ਸਹਿਕਾਰੀ ਸਭਾ ਆਪਣੇ ਮੈਂਬਰ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਘੱਟੋ ਘੱਟ ਭਾਅ 'ਤੇ ਵੀ ਵਾਧੂ ਬੋਨਸ ਦਿੰਦੀ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਹਰਮਿੰਦਰ ਸਿੰਘ, ਸੁਖਦੇਵ ਸਿੰਘ, ਮੋਹਣ ਸਿੰਘ, ਕੁਲਵਿੰਦਰ ਸਿੰਘ ਸੋਨੀ, ਕਬੱਡੀ ਖਿਡਾਰੀ ਕੁਲਜਿੰਦਰ ਸਿੰਘ ਕਾਲਾ, ਗੁਰਜਿੰਦਰ ਸਿੰਘ ਜੰਡੀ, ਸੁਖਜੀਤ ਸਿੰਘ, ਡਾ. ਆਗਿਆਪਾਲ ਸਿੰਘ, ਹਰਮਨ ਸਿੰਘ, ਅਰਸ਼ਦੀਪ ਸਿੰਘ ਹਾਂਗਕਾਂਗ, ਸੁੱਖਾ ਦੁੱਗਰੀ, ਨਿਰਮਲ ਸਿੰਘ ਗਿੱਲ, ਸੁਖਪਾਲ ਸਿੰਘ ਗਰੇਵਾਲ ਆਦਿ ਮੌਜੂਦ ਸਨ। ਸਕੱਤਰ ਹਰਜਿੰਦਰ ਸਿੰਘ ਬੱਬੂ ਨੇ ਸਨਮਾਨ ਬਦਲੇ ਕੈਨੇਡਾ ਵਸਦੇ ਸਮੂਹ ਜੰਡੀ ਵਾਸੀਆਂ ਦਾ ਧੰਨਵਾਦ ਕੀਤਾ।