ਗੁਰੂ ਨਾਨਕ ਸਕੂਲ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ
ਇੱਥੋਂ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਖਿਡਾਰੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਜੈਪੁਰਾ ਵਿੱਚ ਕਰਵਾਏ ਦੋ ਰੋਜ਼ਾ ਪ੍ਰਾਇਮਰੀ ਸੈਂਟਰ ਅਥਲੈਟਿਕਸ ਮੀਟ 2025-26 ਵਿੱਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਡੀ ਪੀ ਠਾਕੁਰ ਨੇ ਦੱਸਿਆ...
ਇੱਥੋਂ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਖਿਡਾਰੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਜੈਪੁਰਾ ਵਿੱਚ ਕਰਵਾਏ ਦੋ ਰੋਜ਼ਾ ਪ੍ਰਾਇਮਰੀ ਸੈਂਟਰ ਅਥਲੈਟਿਕਸ ਮੀਟ 2025-26 ਵਿੱਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਡੀ ਪੀ ਠਾਕੁਰ ਨੇ ਦੱਸਿਆ ਕਿ ਅੰਡਰ-11 ਅਧੀਨ 200 ਮੀਟਰ ਵਿੱਚ ਰਵਲੀਨ ਕੌਰ ਅਤੇ ਕੰਵਲਅਸੀਸ ਸਿੰਘ ਨੇ ਚਾਂਦੀ, ਅਰਪਿਤਾ ਨੇ 600 ਮੀਟਰ ਵਿੱਚ ਸੋਨ, ਗੁਰਸਿਮਰਨ ਕੌਰ ਨੇ 400 ਮੀਟਰ ਵਿੱਚ ਸੋਨ, ਅਮੈ ਅੱਤਰੀ ਨੇ 600 ਮੀਟਰ ਵਿੱਚ ਸੋਨ, ਅਰਪਿਤਾ ਨੇ 400 ਮੀਟਰ ਵਿੱਚ ਸੋਨ, ਗੁਰਸਿਮਰਨ ਕੌਰ ਨੇ 400 ਮੀਟਰ ਵਿੱਚ ਕਾਂਸੀ ਦਾ ਤਗ਼ਮਾ ਪ੍ਰਾਪਤ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਰੁਪਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਊਧਮ ਸਿੰਘ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕਰ ਕੇ ਖੇਡਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।