ਡਿਜ਼ਾਈਨ ਮੁਕਾਬਲੇ ’ਚ ਗੁਰਸੇਵਕ ਅੱਵਲ
ਫੁਟਵੇਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ ਵੱਲੋਂ ਸੀ ਬੀ ਐੱਸ ਈ ਦੇ ਸਹਿਯੋਗ ਨਾਲ ਕਰਵਾਏ ਨੈਸ਼ਨਲ ਡਿਜ਼ਾਈਨ ਕੰਟੈਸਟ ਵਿੱਚ ਸਥਾਨਕ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ, ਮਾਡਲ ਟਾਊਨ ਦੇ 12ਵੀਂ ਦੇ ਵਿਦਿਆਰਥੀ ਗੁਰਸੇਵਕ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਸੀ...
Advertisement
ਫੁਟਵੇਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ ਵੱਲੋਂ ਸੀ ਬੀ ਐੱਸ ਈ ਦੇ ਸਹਿਯੋਗ ਨਾਲ ਕਰਵਾਏ ਨੈਸ਼ਨਲ ਡਿਜ਼ਾਈਨ ਕੰਟੈਸਟ ਵਿੱਚ ਸਥਾਨਕ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ, ਮਾਡਲ ਟਾਊਨ ਦੇ 12ਵੀਂ ਦੇ ਵਿਦਿਆਰਥੀ ਗੁਰਸੇਵਕ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਸੀ ਬੀ ਐੱਸ ਈ ਚੰਡੀਗੜ੍ਹ ਰੀਜ਼ਨ ਦੇ ਅਧੀਨ ਆਉਂਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀ ਨੇ ਆਪਣੇ ਹੁਨਰ ਅਤੇ ਵਿਸ਼ਵਾਸ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਗੁਰਸੇਵਕ ਅਤੇ ਉਸ ਦੇ ਅਧਿਆਪਕਾਂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।
Advertisement
Advertisement
Advertisement
×

