ਭਾਈ ਦਇਆ ਸਿੰਘ ਸੰਤ ਸੇਵਕ ਜਥਾ ਵੱਲੋਂ ਗੁਰਮਤਿ ਸਮਾਗਮ
ਭਾਈ ਦਇਆ ਸਿੰਘ ਜੀ ਸੰਤ ਸੇਵਕ ਜੱਥਾ ਵੱਲੋਂ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਤੇ ਸੰਤ ਬਲਜਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਇਸ ਮੌਕੇ ਆਸਾ...
Advertisement
ਭਾਈ ਦਇਆ ਸਿੰਘ ਜੀ ਸੰਤ ਸੇਵਕ ਜੱਥਾ ਵੱਲੋਂ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਤੇ ਸੰਤ ਬਲਜਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਇਸ ਮੌਕੇ ਆਸਾ ਦੀ ਵਾਰ ਦੇ ਕੀਰਤਨ ਬਾਬਾ ਪ੍ਰਮਿੰਦਰ ਸਿੰਘ ਰਤਵਾੜਾ ਸਾਹਿਬ ਨੇ ਕੀਤੇ ਜਦਕਿ ਜੱਥੇ ਦੇ ਮੁਖੀ ਭਾਈ ਕੁਲਵੀਰ ਸਿੰਘ ਨੇ ਸੰਗਤ ਦਾ ਧੰਨਵਾਦ ਕਰਦਿਆਂ ਮਹਾਂਪੁਰਸ਼ਾਂ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਸੋਹਨ ਸਿੰਘ ਗੋਗਾ ਕੌਂਸਲਰ, ਚਤਰ ਸਿੰਘ, ਸਬਲਜੀਤ ਸਿੰਘ ਅਤੇ ਕੁਲਤਾਰ ਸਿੰਘ ਨੇ ਭਾਈ ਸਾਹਿਬ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੌਰਾਨ ਕੁੰਦਨ ਸਿੰਘ, ਹਰਜਿੰਦਰ ਸਿੰਘ, ਨਰਿੰਦਰ ਸਿੰਘ, ਇਕਬਾਲ ਸਿੰਘ, ਰਣਧੀਰ ਸਿੰਘ, ਊਧਮ ਸਿੰਘ, ਸਤਵੰਤ ਸਿੰਘ ਮਠਾੜੂ, ਬੀਬੀ ਮਨਜੀਤ ਕੌਰ, ਗੁਰਜੀਤ ਕੌਰ, ਬਲਵਿੰਦਰ ਕੌਰ ਅਤੇ ਮਨਜਿੰਦਰ ਕੌਰ ਆਦਿ ਨੇ ਵੀ ਸਮਾਗਮ ਵਿੱਚ ਭਰਪੂਰ ਸਹਿਯੋਗ ਦਿੱਤਾ।
Advertisement
Advertisement
×