ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਜੂਨ
ਗੁਰਦਆਰਾ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਵਿੱਚ ਗੁਰਦੁਆਰਾ ਸਾਹਿਬ ਦੇ 44ਵੇਂ ਸਥਾਪਨਾ ਦਿਵਸ ਮੌਕੇ ਗੁਰਮਤਿ ਸਮਾਗਮ ਹੋਇਆ ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸਵੇਰੇ ਨਿਤਨੇਮ ਅਤੇ ਸਿਮਰਨ ਮਗਰੋਂ ਆਸਾ ਦੀ ਵਾਰ ਦਾ ਕੀਰਤਨ ਭਾਈ ਸਾਹਿਬ ਸਿੰਘ ਦੇ ਜਥੇ ਨੇ ਕੀਤਾ ਜਦਕਿ ਭਾਈ ਅਵਤਾਰ ਸਿੰਘ ਨੇ ਕਥਾ ਵਿਚਾਰ ਕਰਕੇ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ।
ਇਸ ਸਮੇਂ ਜਨਰਲ ਸਕੱਤਰ ਗੁਰਦੀਪ ਸਿੰਘ ਲੀਲ ਨੇ ਸਮੁੱਚੀ ਗੁਰਦਆਰਾ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਨੂੰ ਗੁਰਦਆਰਾ ਸਾਹਿਬ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਗੁਰਦਆਰਾ ਸਾਹਿਬ ਦੇ ਇਤਿਹਾਸ ਤੇ ਚਾਨਣਾ ਪਾਉਂਦਿਆਂ ਕਿਹਾ ਕਿ 44 ਸਾਲ ਪਹਿਲਾਂ ਪੰਜ ਸਖ਼ਸ਼ੀਅਤਾਂ ਸਵਰਨ ਸਿੰਘ ਡੀਐਸਪੀ, ਪ੍ਰੀਤਮ ਸਿੰਘ ਚਾਵਲਾ, ਸੁਰਿੰਦਰ ਸਿੰਘ ਸੋਢੀ, ਨਰੰਜਨ ਸਿੰਘ ਸੇਠੀ ਗੋਲਡਨ ਟੈਂਪਲ ਅਤੇ ਕਰਨਲ ਗੁਰਦਿਆਲ ਸਿੰਘ-ਬੀਬੀ ਸੁਖਬੀਰ ਕੌਰ ਨੇ ਕਮਰੇ ਦਾ ਨੀਹ ਪੱਥਰ ਰੱਖਕੇ ਗੁਰਦਆਰਾ ਸਾਹਿਬ ਦੀ ਕਾਰ ਸੇਵਾ ਅਰੰਭ ਕੀਤੀ। ਨਵੀਂ ਇਮਾਰਤ ਦਾ ਨੀਂਹ ਪੱਥਰ ਸੰਤ ਬਾਬਾ ਹਰਨਾਮ ਸਿੰਘ ਜ਼ੀਰੇ ਵਾਲਿਆਂ ਤੋੰ ਰਖਵਾਇਆ ਅਤੇ 1989 ਵਿੱਚ ਗੁਰਦਆਰਾ ਸਾਹਿਬ ਦੀ ਨਵੀ ਇਮਾਰਤ ਦਾ ਉਦਘਾਟਨ ਸੰਤ ਬਾਬਾ ਹਰੀ ਸਿੰਘ ਜ਼ੀਰੇ ਵਾਲਿਆਂ ਨੇ ਕਰਕੇ ਗੁਰੂ ਘਰ ਸੰਗਤ ਨੂੰ ਸਮਰਪਿਤ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲੇ ਪ੍ਰਧਾਨ ਵਜੋਂ ਰਜਿੰਦਰ ਸਿੰਘ ਨੇ ਸੇਵਾ ਸੰਭਾਲੀ। ਉਨ੍ਹਾਂ ਦੱਸਿਆ ਕਿ ਹੁਣ ਜਥੇਦਾਰ ਨਛੱਤਰ ਸਿੰਘ ਸਿੱਧੂ ਸੇਵਾ ਨਿਭਾ ਰਹੇ ਹਨ ਅਤੇ ਇਸਤਰੀ ਸੰਤਿਸੰਗ ਸਭਾ ਦੀ ਪ੍ਰਧਾਨ ਵਜੋਂ ਬੀਬੀ ਤੇਜਿੰਦਰ ਕੌਰ ਦੀ ਅਗਵਾਈ ਹੇਠ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
ਉਨ੍ਹਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਤੋਂ ਇਲਾਵਾ ਗੁਰੂ ਘਰ ਵਿੱਚ ਸੰਗਤੀ ਰੂਪ ’ਚ ਸੇਵਾ ਨਿਭਾਉਣ ਵਾਲੇ ਪਰਿਵਾਰਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਜਥੇਦਾਰ ਨਛੱਤਰ ਸਿੰਘ ਸਿੱਧੂ, ਜਥੇਦਾਰ ਚਰਨ ਸਿੰਘ, ਜਗਦੀਪ ਸਿੰਘ ਭੱਠਲ, ਗੁਰਮੀਤ ਸਿੰਘ ਕੋਚਰ, ਗੁਰਦੀਪ ਸਿੰਘ ਘੁਮਾਣ, ਡਾ: ਗੁਰਦੀਪ ਸਿੰਘ ਧਵਨ, ਭਗਤ ਸਿੰਘ, ਅਵਤਾਰ ਸਿੰਘ ਨਿਰਬਾਣ, ਜਗਤਾਰ ਸਿੰਘ ਐਤੀਆਣਾ, ਡਾ: ਪ੍ਰਿਤਪਾਲ ਸਿੰਘ ਆਲਮਗੀਰ, ਅਵਤਾਰ ਸਿੰਘ ਸੈਣੀ, ਰਜਿੰਦਰ ਸਿੰਘ ਮਿੰਨੀ, ਸੁਖਬੀਰ ਸਿੰਘ ਬਿੱਟੂ, ਕੁਲਜੀਤ ਸਿੰਘ, ਅਡੀਟਰ ਗੁਰਦੇਵ ਸਿੰਘ, ਹਰਮਿੰਦਰ ਸਿੰਘ ਸੇਠੀ ਨੇ ਗੁਰੂ ਘਰ ਵਿੱਚ ਹਾਜ਼ਰੀ ਭਰੀ। ਸਮਾਗਮ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।