ਗੁਰਮਨਪ੍ਰੀਤ ਨੂੰ ਜ਼ਿਲ੍ਹਾ ਬਾਕਸਿੰਗ ਮੁਕਾਬਲੇ ’ਚ ਸੋਨ ਤਗ਼ਮਾ
ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਖਿਡਾਰੀਆਂ ਨੇ ਜ਼ੋਨਲ ਮੁਕਾਬਲਿਆਂ ਵਿੱਚ ਵੱਖ-ਵੱਖ ਖੇਡਾਂ ਜਿੱਤਾਂ ਦਰਜ ਕੀਤੀਆਂ ਹਨ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਸਕੂਲ ਦੇ ਮੁੱਕੇਬਾਜ਼ ਗੁਰਮਨਪ੍ਰੀਤ ਸਿੰਘ ਨੇ ਅੰਡਰ-17 ਵਰਗ ਵਿੱਚ ਸੋਨ ਤਗ਼ਮਾ ਜਿੱਤ ਕੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸੇ ਤਰ੍ਹਾਂ ਸਾਹਿਬਜੋਤ ਸਿੰਘ ਪੰਧੇਰ ਨੇ ਮੁੱਕੇਬਾਜ਼ੀ ਅੰਡਰ-19 ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਕਬੱਡੀ ਸਰਕਲ ਸਟਾਈਲ ’ਚ ਅੰਡਰ-14 ਲੜਕਿਆਂ ਤੇ ਮੁੱਕੇਬਾਜ਼ੀ ਅੰਡਰ-19 ਵਿੱਚ ਤੇਜਿੰਦਰਜੋਤ ਕੌਰ ਨੇ ਜ਼ਿਲ੍ਹੇ ’ਚੋਂ ਦੂਜਾ ਸਥਾਨ ਹਾਸਲ ਕੀਤਾ। ਕਰਾਟੇ ਵਿੱਚ ਸਕੂਲ ਦੇ ਖਿਡਾਰੀਆਂ ਨੇ 1 ਚਾਂਦੀ ਤੇ 3 ਕਾਂਸੀ ਦੇ ਤਗ਼ਮੇ ਜਿੱਤੇ ਹਨ। ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਉਪ ਚੇਅਰਮੈਨ ਪ੍ਰੋਫ਼ੈਸਰ ਗੁਰਮੁੱਖ ਸਿੰਘ ਗੋਮੀ। ਪਰਦੀਪ ਸੇਠੀ ਅਤੇ ਪ੍ਰਿੰਸੀਪਲ ਨਵੀਨ ਬਾਂਸਲ ਹੋਰਾਂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਸਕੂਲ ਦੇ ਖਿਡਾਰੀਆਂ ਦੀ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਮਿਹਨਤ ਅਤੇ ਸਕੂਲ ਦੇ ਡੀਪੀ ਗੁਰਪ੍ਰੀਤ ਕੌਰ, ਡੀਪੀ ਵਰਿੰਦਰ ਪਾਲ ਸਿੰਘ ਅਤੇ ਡੀਪੀ ਮਨਪ੍ਰੀਤ ਕੌਰ ਨੂੰ ਜਾਂਦਾ ਹੈ।